ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICU ’ਚ ਹੋ ਰਿਹਾ ਸੀ ਮਰੀਜ਼ ਦਾ ਇਲਾਜ, ਡਾਕਟਰ ਨੇ ਬਣਾ ਦਿੱਤੀ ਮੌਤ ਦੀ ਰਿਪੋਰਟ

ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਸਰਕਾਰੀ ਨੇਤਾਜੀ ਸੁਭਾਸ਼ਚੰਦਰ ਬੋਸ ਮੈਡੀਕਲ ਕਾਲਜ ਤੇ ਹਸਪਤਾਲ ਚ ਵੀਰਵਾਰ ਨੂੰ ਆਈਸੀਯੂ ਚ ਮਰੀਜ਼ ਦਾ ਇਲਾਜ ਚੱਲ ਰਿਹਾ ਸੀ ਪਰ ਉਸੇ ਮਰੀਜ਼ ਦੀ ਗਲਤੀ ਨਾਲ ਮੌਤ ਦੀ ਰਿਪੋਰਟ ਬਣਾ ਦੇਣ ਦੇ ਮਾਮਲੇ ਚ 2 ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

 

ਇਸ ਹਸਪਤਾਲ ਦੇ ਡੀਨ ਡਾ. ਨਵਨੀਤ ਸਕਸੈਨਾ ਨੇ ਦਸਿਆ ਕਿ ਆਈਸੀਯੂ ਚ ਭਰਤੀ ਇਕ ਜ਼ਿੰਦਾ ਮਰੀਜ਼ ਦੀ ਅੱਜ ਮੌਤ ਦੀ ਰਿਪੋਰਟ ਤਿਆਰ ਕਰਨ ਲਈ ਇਕ ਜੂਨੀਅਰ ਡਾਕਟਰ ਸਮੇਤ ਦੋ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

 

ਮੁੱਢਲੀ ਜਾਂਚ ਚ ਪਤਾ ਲਗਿਆ ਕਿ ਮੌਤ ਦੀ ਰਿਪੋਰਟ ਬਣਾਉਣ ਵਾਲੇ ਡਾਕਟਰ ਦੀ ਹਿੰਦੀ ਕਮਜ਼ੋਰ ਸੀ ਤੇ ਦੂਜੇ ਮਰੀਜ਼ ਦੇ ਨਾਲ ਇਸ ਮਰੀਜ਼ ਦੀ ਫਾਈਲ ਬਦਲ ਗਈ ਸੀ, ਜਿਸ ਨਾਲ ਗਲਤੀ ਹੋਈ। ਹਾਲਾਂਕਿ ਬਾਅਦ ਚ ਗਲਤੀ ਨਾਲ ਜਿਸ ਮਰੀਜ਼ ਦੀ ਮੌਤ ਦੀ ਰਿਪੋਰਟ ਬਣਾ ਦਿੱਤੀ ਗਈ ਸੀ, ਉਸ ਦੇ ਕਹਿਣ ’ਤੇ ਇਸ ਰਿਪੋਰਟ ਨੂੰ ਸੋਧ ਕਰਕੇ ਠੀਕ ਕਰ ਦਿੱਤਾ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh Two doctors suspend for making Death Report of Patient mistakenly