ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਿੰਦੂ ਵਿਆਹ ਕਾਨੂੰਨ ਤਹਿਤ ਇਕ ਟ੍ਰਾਂਸਸੈਕਸੁਅਲ ਔਰਤ ਵੀ ਦੁਲਹਨ ਹੈ’

ਮਦਰਾਸ ਹਾਈ ਕੋਰਟ ਦੀ ਇਕ ਬੈਂਚ ਨੇ ਇੱਥੇ ਇਕ ਬੇਹਦ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਹਿੰਦੂ ਵਿਆਹ ਕਾਨੂੰਨ ਮੁਤਾਬਕ ਇਕ ਟ੍ਰਾਂਸਸੈਕਸੁਅਲ (ਪਾਰਲਿੰਗੀ) ਵੀ ਦੁਲਹਨ ਹੈ ਅਤੇ ਇਹ ਪਰਿਭਾਸ਼ਾ ਲੋੜੀਂਦੀ ਹੈ ਕਿ ਸਿਰਫ ਇਕ ਔਰਤ ਸਬੰਧੀ ਹੀ ਹੋਵੇ।

 

ਜਸਟਿਸ ਜੀ ਆਰ ਸਵਾਮੀਨਾਥਨ ਨੇ ਇਕ ਮਰਦ ਤੋਂ ਤਬਦੀਲ ਹੋਈ ਔਰਤ ਵਲੋਂ ਦਾਇਰ ਅਪੀਲ ਤੇ ਇਹ ਫੈਸਲਾ ਦਿੱਤਾ। ਅਦਾਲਤ ਨੇ ਟ੍ਰਾਂਸਜੈਂਡਰ (ਕਿੰਨਰ) ਲੋਕਾਂ ਦੀ ਹਾਲਤ ਤੇ ਫਿਕਰ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਕਲੰਕ ਮੰਨ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ। ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਅੰਤਰ ਲਿੰਗ ਬੱਚਿਆਂ ’ਤੇ ਲਿੰਗ ਦੁਬਾਰਾ ਬਣਾਉਣ ਵਾਲੀ ਸਰਜਰੀ ਕਰਨ ’ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ।

 

ਅਦਾਲਤ ਨੇ ਮਹਾਭਾਰਤ ਤੇ ਰਮਾਇਣ ਵਰਗੇ ਗ੍ਰੰਥਾਂ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੁਲਹਨ ਸ਼ਬਦ ਦਾ ਪੱਕਾ ਜਾਂ ਬਦਲਵਾਂ ਮਤਲਬ ਨਹੀਂ ਹੋ ਸਕਦਾ ਤੇ ਇਸ ਵਿਚ ਟ੍ਰਾਂਸਵੀਮੈਨ ਨੂੰ ਸ਼ਾਮਲ ਕਰਨਾ ਹੋਵੇਗਾ।

 

ਅਪੀਲਕਰਤਾ ਨੇ ਅਦਾਤਲ ਦਾ ਦਰਵਾਜ਼ਾ ਉਦੋਂ ਖੜਕਾਇਆ ਜਦੋਂ ਅਫ਼ਸਰਾਂ ਨੇ ਪਿਛਲੇ ਸਾਲ ਅਕਤੂਬਰ ਚ ਤੂਤੀਕੋਰਿਨ ਚ ਹੋਏ ਉਨ੍ਹਾਂ ਦੇ ਵਿਆਹ ਨੂੰ ਰਜਿੱਸਟਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਪੀਲ ’ਤੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਅਦਾਲਤ ਨੇ ਰਜਿੱਸਟਰ ਵਿਭਾਗ ਦੇ ਅਫ਼ਸਰਾਂ ਨੂੰ ਅਪੀਲਕਰਤਾ ਦਾ ਵਿਆਹ ਰਜਿੱਸਟਰ ਕਰਨ ਦੇ ਹੁਕਮ ਜਾਰੀ ਕੀਤੇ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madras High Court Rules A transwoman is also a bride under Hindu Marriage Act