ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ 'ਚ ਆਇਆ 3.6 ਤੀਬਰਤਾ ਦਾ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਹੈ। ਘੱਟ ਤੀਬਰਤਾ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਭੂਚਾਲ ਦਾ ਅਹਿਸਾਸ ਨਹੀਂ ਹੋਇਆ। ਫਿਲਹਾਲ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।
 

 

ਜਾਣਕਾਰੀ ਮੁਤਾਬਿਕ ਸ਼ਿਮਲਾ 'ਚ ਸਵੇਰੇ 5.18 ਵਜੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਸ਼ਿਮਲਾ 'ਚ ਜ਼ਮੀਨ ਦੇ 10 ਕਿਲੋਮੀਟਰ ਅੰਦਰ ਸੀ। ਹਿਮਾਚਲ ਪ੍ਰਦੇਸ਼ 'ਚ ਬੀਤੇ 4 ਦਿਨ 'ਚ ਤੀਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 2 ਅਤੇ 3 ਜਨਵਰੀ ਨੂੰ ਵੀਰਵਾਰ ਰਾਤ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਧਰਤੀ ਹਿੱਲੀ ਸੀ। ਇਹ ਦੋਵੇਂ ਭੂਚਾਲ ਜ਼ਿਲ੍ਹਾ ਲਾਹੌਲ ਸਪੀਤੀ 'ਚ ਆਏ ਸਨ।
 

2 ਜਨਵਰੀ ਨੂੰ ਰਾਤ 7.38 ਵਜੇ ਲਾਹੌਲ ਸਪੀਤੀ 'ਚ 3.7 ਰਿਕਟਰ ਸਕੇਲ 'ਤੇ ਭੂਚਾਲ ਆਇਆ ਸੀ। ਇਸ ਤੋਂ ਬਾਅਦ ਅਗਲੇ ਦਿਨ 3 ਜਨਵਰੀ ਨੂੰ ਸਵੇਰੇ 10.46 ਵਜੇ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:magnitude earthquake jolts Shimla