ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਚਰਚਾ

ਚੰਦਰਬਾਬੂ ਨਾਇਡੂ ਨੇ ਬੰਦ ਕਮਰੇ ਵਿਚ ਮਮਤਾ ਬੈਨਰਜੀ ਨਾਲ ਕੀਤੀ ਚਰਚਾ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲੁਗੂਦੇਸ਼ਮ ਪਾਰਟੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੇ ਮਹਾਗਠਜੋੜ ਦੇ ਭਵਿੱਖ ਦੀ ਯੋਜਨਾ ਉਤੇ ਖੜਗਪੁਰ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਚਰਚਾ ਕੀਤੀ। ਤ੍ਰਿਣਮੂਲ ਕਾਂਗਰਸ ਦੇ ਉਚ ਸੂਤਰਾਂ ਅਨੁਸਾਰ ਬੈਨਰਜੀ ਅਤੇ ਨਾਇਡੂ ਦੀ ਮੁਲਾਕਾਤ ਵੀਰਵਾਰ ਸ਼ਾਮ ਨੂੰ ਕਰੀਬ 15 ਮਿੰਟ ਤੱਕ ਚਲੀ।

 

ਤ੍ਰਿਣਮੂਲ ਕਾਂਗਰਸ ਦੇ ਇਕ ਸੀਨੀਅਰ ਮੈਂਬਰ ਨੇ ਪੀਟੀਆਈ ਨੂੰ ਦੱਸਿਆ ਕਿ ਦੋਵੇਂ ਆਗੂਆਂ ਨੇ ਮਹਾਂਗਠਜੋੜ ਦੇ ਭਵਿੱਖ ਦੀ ਯੋਜਨਾ ਉਤੇ ਗੰਲ ਕੀਤੀ। ਦੋਵਾਂ ਨੇ ਤੇਲੁਗੂਦੇਸ਼ਮ ਪਾਰਟੀ ਦੇ ਆਗੂਆਂ ਦੀ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਬਾਰੇ ਗੱਲਬਾਤ ਕੀਤੀ।

 

ਇਸ ਸਵਾਲ ਉਤੇ ਕਿ ਕੀ 21 ਮਈ ਨੂੰ ਵਿਰੋਧੀ ਪਾਰਟੀਆਂ ਦੀ ਪ੍ਰਸਤਾਵਿਤ ਮੀਟਿੰਗ ਵਿਚ ਬੈਨਰਜੀ ਸ਼ਾਮਲ ਹੋਵੇਗੀ, ਤ੍ਰਿਣਮੂਲ ਆਗੂ ਨੇ ਕਿਹਾ ਕਿ ਮੀਟਿੰਗ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੀਟਿੰਗ ਵਿਚ ਕੁਝ ਦਿਨ ਟਲ ਜਾਵੇ ਅਤੇ 23 ਮਈ ਬਾਅਦ ਹੋਵੇ। ਦੀਦੀ ਇਸ ਵਿਚ ਭਾਗ ਲੈ ਸਕਦੀ ਹੈ।

 

ਤ੍ਰਿਣਮੂਲ ਆਗੂ ਮੁਤਾਬਕ ਸਮਝਿਆ ਜਾਂਦਾ ਹੈ ਕਿ ਦੋਵਾਂ ਨੇ ਵੀਵੀਪੈਟ ਦੇ ਮੁੱਦੇ ਉਤੇ ਅਤੇ ਲੋਕ ਸਭਾ ਚੋਣਾਂ ਦੇ ਪੰਜ ਪੜਾਅ ਵਿਚ ਹੁਣ ਤੱਕ ਹੋਈਆਂ ਵੋਟ ਫੀਸਦੀ ਦੇ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਨਾਇਡੂ ਨੇ ਵੀਰਵਾਰ ਨੂੰ ਖੜਗਪੁਰ ਵਿਚ ਤ੍ਰਿਣਮੂਲ ਕਾਂਗਰਸ ਦੀ ਇਕ ਜਨ ਸਭਾ ਵਿਚ ਬੈਨਰਜੀ ਨਾਲ ਹਿੱਸਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahagathbandhan future Mamanta Banerjee N Chandrababu Naidu hold closed door meeting