ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2,000 ਯਾਤਰੀ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ ਹੜ੍ਹ ’ਚ ਫਸੀ, ਫ਼ੌਜ ਸੱਦੀ

2,000 ਯਾਤਰੀ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ ਹੜ੍ਹ ’ਚ ਫਸੀ, ਫ਼ੌਜ ਸੱਦੀ

ਲਗਭਗ 2,000 ਮੁਸਾਫ਼ਰਾਂ ਨੂੰ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ ਭਾਰੀ ਵਰਖਾ ਕਾਰਨ ਆਏ ਹੜ੍ਹਾਂ ’ਚ ਫਸ ਗਈ ਹੈ। ਜਿਸ ਜਗ੍ਹਾ ਇਹ ਰੇਲ–ਗੱਡੀ ਫਸੀ ਹੋਈ ਹੈ, ਮੁੰਬਈ ਉੱਥੋਂ 100 ਕਿਲੋਮੀਟਰ ਦੂਰ ਹੈ। ਏਐੱਨਆਈ ਮੁਤਾਬਕ ਇਹ ਰੇਲ–ਗੱਡੀ ਬਦਲਾਪੁਰ ਤੇ ਵਾਰੰਗਨੀ ਵਿਚਾਲੇ 72ਵੇਂ ਕਿਲੋਮੀਟਰ ’ਤੇ ਰੁਕ ਗਈ ਹੈ।

 

 

ਇਹ ਰੇਲ ਗੱਡੀ ਸਵੇਰ ਵੇਲੇ ਫਸੀ ਸੀ ਤੇ ਇਸ ਵਿੱਚੋਂ ਫਸੇ 500 ਦੇ ਲਗਭਗ ਲੋਕਾਂ ਨੂੰ ਬਾਅਦ ਦੁਪਹਿਰ ਸੁਰੱਖਿਅਤ ਕੱਢ ਲਿਆ ਗਿਆ ਸੀ। ਇਹ ਰਾਹਤ ਕਾਰਜ ਹਾਲੇ ਵੀ ਚੱਲ ਰਿਹਾ ਹੈ।

 

 

ਯਾਤਰੀਆਂ ਨੂੰ ਹੜ੍ਹ ਦੇ ਪਾਣੀਆਂ ’ਚੋਂ ਸਹੀ–ਸਲਾਮਤ ਕੱਢਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕੇਂਦਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨਡੀਆਰਐੱਫ਼ ਦੀ ਟੀਮ ਤੇ ਭਾਰਤੀ ਹਵਾਈ ਫ਼ੌਜ ਦੇ ਨਾਲ–ਨਾਲ ਸਮੁੰਦਰੀ ਫ਼ੌਜ ਦੇ ਹੈਲੀਕਾਪਟਰ ਯਾਤਰੀਆਂ ਨੂੰ ਬਚਾਉਣ ਦੇ ਕੰਮ ਵਿੱਚ ਰੁੱਝ ਗਏ ਹਨ।

 

 

ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਰੇਲ–ਗੱਡੀ ਵਿੱਚ 700 ਯਾਤਰੀ ਹਨ ਪਰ ਗ਼ੈਰ–ਸਰਕਾਰੀ ਸੂਤਰ ਇਸ ਰੇਲ–ਗੱਡੀ ਵਿੱਚ ਯਾਤਰੂਆਂ ਦੀ ਗਿਣਤੀ 2,000 ਦੱਸ ਰਹੇ ਹਨ।

 

 

ਪਹਿਲਾਂ ਹੈਲੀਕਾਪਟਰਾਂ ਰਾਹੀਂ ਯਾਤਰੀਆਂ ਨੂੰ ਰੇਲ–ਗੱਡੀ ਵਿੱਚੋਂ ਸੁਰੱਖਿਅਤ ਕੱਢ ਲੈਣ ਦੀ ਯੋਜਨਾ ਉਲੀਕੀ ਗਈ ਸੀ ਪਰ ਭਾਰੀ ਮੀਂਹ ਕਾਰਨ ਉਹ ਪ੍ਰੋਗਰਾਮ ਕੁਝ ਚਿਰ ਭਾਵ ਮੀਂਹ ਘਟਣ ਜਾਂ ਬੰਦ ਹੋਣ ਤੱਕ ਲਈ ਮੁਲਤਵੀ ਕਰਨਾ ਪਿਆ।

2,000 ਯਾਤਰੀ ਲਿਜਾ ਰਹੀ ਮਹਾਂਲਕਸ਼ਮੀ ਐਕਸਪ੍ਰੈੱਸ ਹੜ੍ਹ ’ਚ ਫਸੀ, ਫ਼ੌਜ ਸੱਦੀ

 

ਇਸੇ ਲਈ ਹੁਣ ਤਿੰਨ ਕਿਸ਼ਤੀਆਂ ਨੂੰ ਰੇਲ–ਗੱਡੀ ਤੱਕ ਪਹੁੰਚਾਇਆ ਗਿਆ ਹੈ; ਤਾਂ ਜੋ ਯਾਤਰੀਆਂ ਨੂੰ ਕੋਈ ਲੋੜੀਂਦੀ ਮਦਦ ਦਿੱਤੀ ਜਾ ਸਕੇ ਤੇ ਉਨ੍ਹਾਂ ਨੂੰ ਤਸੱਲੀ ਵੀ ਮਿਲ ਸਕੇ।

 

 

ਇਨ੍ਹਾਂ ਕਿਸ਼ਤੀਆਂ ਰਾਹੀਂ ਕੁਝ ਲਾਈਫ਼–ਬੋਟਸ ਵੀ ਭੇਜੀਆਂ ਗਈਆਂ ਹਨ।

 

 

ਮਹਾਰਾਸ਼ਟਰ ਦੇ ਮੁੱਖ ਸਕੱਤਰ ਖ਼ੁਦ ਇਨ੍ਹਾਂ ਰਾਹਤ ਕਾਰਜਾਂ ਉੱਤੇ ਨਜ਼ਰ ਰੱਖ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahalakshmi Express stranded in flood waters due to heavy rain army called