ਮਹਾਰਾਸ਼ਟਰ ਵਿਚ ਭਾਜਪਾ ਵਿਚ ਸ਼ਾਮਲ ਹੋਣ ਚਲਦੀਆਂ ਚਰਚਾਵਾਂ ਵਿਚ ਵਿਰੋਧੀ ਪਾਰਟੀ ਦੇ ਚਾਰ ਵਿਧਾਇਕਾਂ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ।
ਕਾਂਗਰਸ ਦੇ ਵਿਧਾਇਕ ਕਾਲੀਦਾਸ ਕੋਲਾਮਬਕਰ ਅਤੇ ਰਾਕਾਂਪਾ ਦੇ ਵਿਧਾਇਕ ਸ਼ਿਵੇਂਦਰ ਸਿੰਘ ਭੋਸਲੇ, ਵੈਭਵ ਪਿਚਾੜ ਅਤੇ ਸੰਦੀਪ ਨਾਇਕ ਨੇ ਆਪਣੇ ਅਸਤੀਫੇ ਦੱਖਣੀ ਮੁੰਬਈ ਵਿਚ ਸਥਿਤ ਵਿਧਾਨ ਭਵਨ ਵਿਚ ਸਪੀਕਰ ਹਰਿਭਾਊ ਬਾਗੜੇ ਨੂੰ ਸੌਪੇ। ਬਾਗੜੇ ਨੂੰ ਇਹ ਅਸਤੀਫੇ ਅਲੱਗ ਅਲੱਗ ਦਿੱਤੇ ਗਏ।
ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਕੋਲਾਮਬਕਰ ਮੁੰਬਈ ਤੋਂ ਸੱਤ ਵਾਰ ਵਿਧਾਇਕ ਰਹਿ ਚੁੱਕੇ ਹਨ। ਸਿਵੇਂਦਰ ਸਿੰਘ ਭੋਸਲੇ ਨੇ 2014 ਵਿਚ ਸਤਾਰਾ ਵਿਧਾਨ ਸਭਾ ਸੀਟ ਤੋਂ 47,813 ਵੋਟਾਂ ਨਾਲ ਜਿੱਤੀ ਸੀ।
#Maharashtra: NCP's Vaibhav Pichad and Kalidas Kolambkar (who resigned from the MLA post & membership of Congress yesterday) submit their resignations from Assembly to Speaker of Maharashtra Legislative Assembly, Haribhau Bagade. pic.twitter.com/vsuu9Zgxcj
— ANI (@ANI) July 30, 2019
ਸੂਤਰਾਂ ਨੇ ਦੱਸਿਆ ਕਿ ਚਾਰੇ ਵਿਧਾਇਕ ਬੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਮਹਾਰਾਸ਼ਟਰ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।