ਮਰਾਠਾ ਜਥੇਬੰਦੀਆਂ ਵੱਲੋਂ ਰਾਖਵਾਂਕਰਨ ਲਈ ਕੀਤਾ ਜਾ ਰਿਹਾ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ। ਮਰਾਠਾ ਜਥੇਬੰਦੀਆਂ ਵੱਲੋਂ ਅੱਜ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪ੍ਰਦਰਸ਼ਨ ਕਰ ਰਹੇ ਮਰਾਠਾ ਕ੍ਰਾਂਤੀ ਮੋਰਚਾਂ ਦੇ ਵਰਕਰਾਂ ਨੇ ਔਰੰਗਾਬਾਦ ਦੇ ਗੰਗਾਪੁਰ `ਚ ਇਕ ਟਰੱਕ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਂ ਵਿਚ ਰਾਖਵਾਂਕਰਨ ਦੀ ਮੰਗ ਕਰ ਰਹੇ ਸਨ। ਮੰਗ ਨੂੰ ਲੈ ਕੇ ਔਰੰਗਾਬਾਦ `ਚ ਇਕ ਵਿਅਕਤੀ ਨੇ ਨਦੀ `ਚ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ ਸੀ।ਮਿਲੀ ਜਾਣਕਾਰੀ ਅਨੁਸਾਰ ਭੀੜ ਨੇ ਉਥੇ ਪਹੁੰਚੇ ਸਿ਼ਵ ਸੈਨਾ ਸਾਂਸਦ ਨੂੰ ਵੀ ਨਹੀਂ ਰੁਕਣ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਭੀੜ ਨੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਅੱਗ ਹਵਾਲੇ ਕਰ ਦਿੱਤਾ।
ਰਾਖਵਾਂਕਰਨ ਦੀ ਮੰਗ ਕਰਨ ਵਾਲੇ ਮਰਾਠਾ ਸਮੂਹ ਦੇ ਸੰਯੋਜਕ ਰਵਿੰਦਰ ਪਾਟਿਲ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਮਰਾਠਾ ਸਮਾਜ ਤੋਂ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।
Maharashtra: Maratha Kranti Morcha workers set a truck ablaze in Aurangabad's Gangapur during their protest, demanding reservation for Maratha community in govt jobs & education. pic.twitter.com/NiU8RmcAjD
— ANI (@ANI) July 24, 2018
ਕੁਝ ਮਰਾਠਾ ਸੰਗਠਨਾ ਨੇ ਭਵਿੱਖ `ਚ ਮੁੰਬਈ ਵਿਚ ਵੀ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਔਰੰਗਾਬਾਦ ਜਿ਼ਲ੍ਹੇ ਦੇ ਕਿਆਗਾਵ ਦੇ ਰਹਿਣ ਵਾਲੇ ਕਾਕਾਸਾਹਬ ਸਿ਼ੰਦੇ ਨੇ ਗੋਦਾਵਰੀ ਨਦੀ `ਚ ਛਾਲ ਮਾਰ ਦਿੱਤੀ ਸੀ।ਉਸ ਨੂੰ ਨਦੀ `ਚੋਂ ਕੱਢਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸਿ਼ੰਦੇ ਦੀ ਮੌਤ ਬਾਅਦ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।