ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਬੰਦ: ਮੁੰਬਈ 'ਚ ਬੱਸ 'ਤੇ ਪੱਥਰਬਾਜ਼ੀ, ਤਿੰਨ ਹਜ਼ਾਰ ਤੋਂ ਜ਼ਿਆਦਾ ਹਿਰਾਸਤ 'ਚ  

ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਪ੍ਰਕਾਸ਼ ਅੰਬੇਦਕਰ ਦੀ ਅਗਵਾਈ ਹੇਠ ਵੰਚਿਤ ਬਹੁਜਨ ਅਗਾੜੀ (ਵੀ.ਬੀ.ਏ.) ਵੱਲੋਂ ਨਾਗਰਿਕਤਾ ਸੋਧ ਐਕਟ (ਸੀ.ਏ.ਏ.), ਨੈਸ਼ਨਲ ਸਿਵਲ ਰਜਿਸਟਰ (ਐਨ.ਆਰ.ਸੀ.) ਅਤੇ ਕੇਂਦਰ ਸਰਕਾਰ ਦੀਆਂ 'ਗ਼ਲਤ' ਆਰਥਿਕ ਨੀਤੀਆਂ ਵਿਰੁਧ ਸੱਦੇ ਗਏ ਭਾਰਤ ਬੰਦ ਵਿੱਚ ਸ਼ਿਰਕਤ ਕਰਨ ਲਈ ਸੂਬੇ ਭਰ ਵਿੱਚ 3000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਬੰਦ ਦੌਰਾਨ ਮੁੰਬਈ ਦੀ ਇਕ ਬੈਸਟ ਬੱਸ ਉਤੇ ਪੱਥਰਬਾਜ਼ੀ ਕੀਤੀ ਗਈ, ਜਿਸ ਨਾਲ ਬੱਸ ਦੇ ਡਰਾਈਵਰ ਨੂੰ ਜ਼ਖ਼ਮੀ ਹੋ ਗਿਆ।

 

ਅਧਿਕਾਰੀਆਂ ਨੇ ਦੱਸਿਆ ਕਿ ਚੈਂਬਰ ਵਿੱਚ ਬੱਸ ਉੱਤੇ ਪੱਥਰਬਾਜ਼ੀ ਕੀਤੀ ਗਈ। ਜਿਸ ਨਾਲ ਚਾਲਕ ਵਿਲਾਸ ਬੀ. ਦਾਭਾਡੇ (53) ਜ਼ਖ਼ਮੀ ਹੋ ਗਿਆ। ਹਾਲਾਂਕਿ, ਪੱਥਰਬਾਜ਼ੀ 'ਚ ਯਾਤਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਡਰਾਈਵਰ ਨੂੰ ਗੋਵੰਡੀ ਦੇ ਸ਼ਤਾਬਦੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵੀਬੀਏ ਦੇ ਪ੍ਰਧਾਨ ਪ੍ਰਕਾਸ਼ ਅੰਬੇਦਕਰ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀਪੂਰਨ ਅਤੇ ਅਹਿੰਸਕ ਬੰਦ ਨੂੰ ਯਕੀਨੀ ਬਣਾਉਣ ਲਈ ਸੀਏਏ, ਐਨਆਰਸੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦਾ ਵਿਰੋਧ ਕਰਨ ਦੀ ਅਪੀਲ ਕੀਤੀ।
 

ਵੀਬੀਏ ਦੇ ਸੂਬਾਈ ਬੁਲਾਰੇ ਸਿਧਾਰਥ ਮੋਕਲੇ ਨੇ ਨਿਊਜ਼ ਏਜੰਸੀ ਯੂਨੀਵਾਰਤਾ ਨੂੰ ਦੱਸਿਆ ਕਿ 100 ਤੋਂ ਵੱਧ ਸੰਗਠਨਾਂ ਦੇ ਸਹਿਯੋਗ ਨਾਲ ਸਫਲ ਰਿਹਾ। ਪੁਲਿਸ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਦੱਤਵਾਡੀ ਇਲਾਕੇ ਅਤੇ ਕੋਥਰੂ ਵਿੱਚ ਕੁਝ ਵਾਹਨਾਂ ‘ਤੇ ਪੱਥਰ ਸੁੱਟੇ। 

 

ਚੈਂਬੂਰ ਨੇੜੇ ਮੁੰਬਈ ਵਿੱਚ ਸਟੇਟ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਵਾਹਨਾਂ 'ਤੇ ਪੱਥਰਬਾਜ਼ੀ ਕਰਨ ਦੀਆਂ ਮਾਮੂਲੀ ਘਟਨਾਵਾਂ ਤੋਂ ਇਲਾਵਾ ਅਜੇ ਤੱਕ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਮੋਕਲੇ ਨੇ ਕਿਹਾ ਕਿ ਲੋਕਾਂ ਅਤੇ ਟ੍ਰੈਫਿਕ ਨੂੰ ਪ੍ਰਭਾਵਿਤ ਕੀਤੇ ਬਗ਼ੈਰ ਦਿਨ ਦੇ ਦੌਰਾਨ ਕੁਝ ਖੇਤਰਾਂ ਵਿੱਚ ਪ੍ਰਦਰਸ਼ਨ ਹੋਣਗੇ।

 

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸੀਏਏ ਨੂੰ ਜਬਰਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂਕਿ ਇਸ ਨੂੰ ਲੈ ਕੇ ਦੇਸ਼ ਵਿੱਚ ਅਸ਼ਾਂਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਰਥਿਕ ਦੀਵਾਲੀਏਪਨ ਦੇ ਰਾਹ ‘ਤੇ ਹੈ। ਨੋਟਬੰਦੀ ਅਤੇ ਜੀ.ਐੱਸ.ਟੀ ਨਾਲ ਦੇਸ਼ ਵਿੱਚ ਬੇਭਰੋਸਗੀ ਦੇ ਮਾਹੌਲ ਕਾਰਨ ਸਰਕਾਰ ਮਾਲੀਆ ਪ੍ਰਾਪਤ ਨਹੀਂ ਕਰ ਰਹੀ ਹੈ। ਕੇਂਦਰ ਦੀਆਂ ਆਰਥਿਕ ਨੀਤੀਆਂ ਗ਼ਲਤ ਹਨ ਅਤੇ ਸਰਕਾਰ ਸਿਰਫ ਅਜਿਹੀਆਂ ਹਰਕਤਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Maharashtra bandh stone pelting on bus in Mumbai more than three thousand detained one injured