ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸਪਤਾਲ ’ਚ ਮਰੀਜ਼ ਨੂੰ ਦਿੱਤੇ ਸੂਪ ’ਚੋਂ ਮਿਲੀ ਖੂਨ ਦੀ ਪਟੀ

ਹਸਪਤਾਲ ’ਚ ਮਰੀਜ਼ ਨੂੰ ਦਿੱਤੇ ਸੂਪ ’ਚੋਂ ਮਿਲੀ ਖੂਨ ਦੀ ਪਟੀ

ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਸ਼ਹਿਰ ਦੇ ਜਹਾਂਗੀਰ ਹਸਪਤਾਲ ਵਿਚ ਉਸਦੀ ਪਤਨੀ ਨੂੰ ਸੂਪ ਦਿੱਤਾ ਗਿਆ, ਜਿਸ ਵਿਚ ਇਕ ਖੂਨ ਨਾਲ ਲਿਬੜੀ ਹੋਈ ਰੂੰ ਦੀ ਪਟੀ ਮਿਲੀ। ਇਸ ਹਸਪਤਾਲ ਵਿਚ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੂਪ ਹਸਪਤਾਲ ਦੀ ਕੰਟੀਨ ਵਿਚ ਬਣਾਇਆ ਗਿਆ ਸੀ।

 

ਹਸਪਤਾਲ ਦੇ ਅਧਿਕਾਰੀਆਂ ਨੇ ਹਾਲਾਂਕਿ, ਦੋਸ਼ ਲਗਾਇਆ ਕਿ ਇਹ ਕੁਝ ਕਰਮਚਾਰੀਆਂ ਵੱਲੋਂ ਕੀਤੀ ਗਈ ਲਾਪਰਵਾਹੀ ਹੈ, ਜੋ ਵਰਤਮਾਨ ਵਿਚ ਹੜਤਾਲ ਉਤੇ ਹਨ ਅਤੇ ਕਿਹਾ ਕਿ ਹਸਪਤਾਲ ਇਕ ਅਣਪਛਾਤੇ ਵਿਅਕਤੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦੀ ਤਿਆਰੀ ਵਿਚ ਹੈ।

 

ਮਹੇਸ਼ ਸਤਪੁਤੇ ਨੇ ਕਿਹਾ ਕਿ ਉਸਨੇ ਆਪਣੀ ਗਰਭਪਤੀ ਪਤਨੀ ਨੂੰ 29 ਅਪ੍ਰੈਲ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਅਤੇ ਉਸ ਦਿਨ ਉਸਨੇ ਇਕ ਬੱਚੀ ਨੂੰ ਜਨਮ ਦਿੱਤਾ।

ਚੰਡੀਗੜ੍ਹ 'ਚ ਟਰਾਂਸਫਾਰਮਰ ਫਟਿਆ, ਕਈ ਗੱਡੀਆਂ ਸੜਕੇ ਸੁਆਹ

ਉਨ੍ਹਾਂ ਕਿਹਾ ਕਿ ਜਦੋਂ ਉਸਦੀ ਪਤਨੀ ਨੂੰ ਸੂਪ ਦਿੱਤਾ ਗਿਆ ਤਾਂ ਉਸਨੇ ਸੂਪ ਵਿਚ ਕੁਝ ਦੇਖਿਆ ਅਤੇ ਉਸ ਨੂੰ ਤੁਰੰਤ ਹਟਾ ਦਿੱਤਾ। ਮੈਂ ਦੇਖਿਆ ਕਿ ਉਹ ਖੂਨ ਵਾਲੀ ਰੂੰ ਦੀ ਪਟੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra: Blood stained cotton swab found in patient soup in Pune