ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਸ ਹੋਣ ਲਈ ਚਾਹੀਦੇ ਸਨ 35 ਫ਼ੀਸਦੀ ਅੰਕ, ਸਾਰਿਆਂ ਵਿਸ਼ਿਆਂ 'ਚ ਆਏ 35-35 ਅੰਕ

 

ਮਹਾਂਰਾਸ਼ਟਰ ਬੋਰਡ ਨੇ ਸ਼ਨੀਵਾਰ ਨੂੰ 10ਵੀਂ (ਐੱਸ. ਐੱਸ. ਸੀ.) ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਵਿਚ ਮੁੰਬਈ ਦੇ ਇਕ ਵਿਦਿਆਰਥੀ ਦਾ ਨਤੀਜਾ ਹੈਰਾਨ ਕਰਨ ਵਾਲਾ ਸੀ। ਪਾਸ ਕਰਨ ਲਈ 35 ਪ੍ਰਤੀਸ਼ਤ ਅੰਕ ਚਾਹੀਦੇ ਹਨ ਅਤੇ ਮੀਰਾ ਰੋਡ ਖੇਤਰ ਵਿੱਚ ਰਹਿਣ ਵਾਲਾ ਇਹ ਵਿਦਿਆਰਥੀ ਹਰ ਵਿਸ਼ੇ ਵਿਚ 35-35 ਅੰਕ ਲੈ ਰਿਹਾ ਹੈ। ਇਸ ਤਰੀਕੇ ਨਾਲ ਉਹ ਘੱਟੋ ਘੱਟ ਪਾਸਿੰਗ ਅੰਕ ਲੈ ਕੇ ਪਾਸ ਕਰ ਦਿੱਤਾ ਗਿਆ।
 

ਸ਼ਨੀਵਾਰ ਨੂੰ ਨਤੀਜਾ ਐਲਾਨ ਹੋਣ ਤੋਂ ਬਾਅਦ ਮੀਰਾ ਰੋਡ ਦੇ ਸ਼ਾਂਤੀ ਨਗਰ ਹਾਈ ਸਕੂਲ ਦਾ ਵਿਦਿਆਰਥੀ ਅਕਸ਼ਿਤ ਜਾਧਵ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।
 

ਅਕਸ਼ਿਤ ਦੇ ਪਿਤਾ ਗਣੇਸ਼ ਜਾਧਵ ਨੇ ਕਿਹਾ ਕਿ ਉਸ ਦੇ ਅੰਕ ਵੇਖਣ 'ਤੇ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ ਕਿਉਂਕਿ ਉਨ੍ਹਾਂ ਨੂੰ 55 ਫ਼ੀਸਦੀ ਅੰਕਾਂ ਦੀ ਉਮੀਦ ਸੀ। ਹਾਲਾਂਕਿ ਅਸੀਂ ਖ਼ੁਸ਼ ਹਾਂ ਕਿ ਉਹ ਪਾਸ ਹੋ ਗਿਆ ਹੈ।
 

ਨਤੀਜਾ ਮਿਲਣ ਤੋਂ ਬਾਅਦ ਅਕਸ਼ਿਤ ਦੇ ਘਰ ਵਿੱਚ ਮੀਡੀਆ ਦਾ ਇਕੱਠ ਵੀ ਹੋਇਆ। ਅਕਸ਼ਿਤ ਦਾ ਇੰਟਰਵਿਊ ਲੈਣਾ ਚਾਹੁੰਦਾ ਸੀ।
 

ਇਸ ਵਾਰ ਮਹਾਂਰਾਸ਼ਟਰ ਬੋਰਡ 10ਵੀਂ ਵਿੱਚ ਕੁੱਲ 77.10% ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ।  ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਤੋਂ ਮਾੜਾ ਨਤੀਜਾ ਹੈ। ਪਿਛਲੇ ਸਾਲ ਦੀ ਤੁਲਨਾ ਨਾਲੋਂ 12.31 ਪ੍ਰਤੀਸ਼ਤ ਘੱਟ ਰਿਹਾ। ਇਸ ਵਾਰ ਲੜਕੀਆਂ ਦੇ ਨਤੀਜੇ ਮੁੰਡਿਆਂ ਨਾਲੋਂ ਕਿਤੇ ਚੰਗੇ ਹਨ। 82.82 ਫ਼ੀਸਦੀ ਲੜਕੀਆਂ ਅਤੇ 72.18 ਫ਼ੀਸਦੀ ਲੜਕੇ ਪਾਸ ਹੋਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Board Result 2019: Student gets 35 marks in all subjects in SSC exam