ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਕੈਬਨਿਟ ਦਾ ਵਿਸਤਾਰ ਭਲਕੇ, ਅਜੀਤ ਪਵਾਰ ਬਣ ਸਕਦੇ ਹਨ ਉਪ ਮੁੱਖ ਮੰਤਰੀ

ਮਹਾਰਾਸ਼ਟਰ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੋਮਵਾਰ 30 ਦਸੰਬਰ ਨੂੰ ਕੈਬਨਿਟ ਦਾ ਵਿਸਤਾਰ ਹੋਵੇਗਾ। ਕੈਬਨਿਟ ਵਿਸਤਾਰ ਬਾਰੇ ਚਰਚਾ ਹੈ ਕਿ ਐਨਸੀਪੀ ਦੇ ਅਜੀਤ ਪਵਾਰ ਨੂੰ ਊਧਵ ਸਰਕਾਰ 'ਚ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲਾ ਵੀ ਅਜੀਤ ਪਵਾਰ ਕੋਲ ਹੋ ਸਕਦਾ ਹੈ।
 

ਨੈਸ਼ਨਲਿਸਟ ਕਾਂਗਸਰ ਪਾਰਟੀ (ਐਨਸੀਪੀ) ਦੇ ਨੇਤਾ ਅਜੀਤ ਪਵਾਰ ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈ ਚੁੱਕੇ ਹਨ। ਪਰ ਪਿਛਲੀ ਵਾਰ ਉਪ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਕੁੱਝ ਘੰਟੇ ਲਈ ਹੀ ਸੀ। ਉਨ੍ਹਾਂ ਨੇ ਮਹਾਰਾਸ਼ਟਰ ਚੋਣ ਨਤੀਜੇ ਆਉਣ ਦੇ ਕੁੱਝ ਦਿਨ ਬਾਅਦ ਦੇਵੇਂਦਰ ਫੜਨਵੀਸ ਨਾਲ ਹੱਥ ਮਿਲਾ ਲਿਆ ਸੀ। ਉਦੋਂ ਇੱਕ ਦਿਨ ਬਾਅਦ ਹੀ ਅਜੀਤ ਪਵਾਰ ਨੇ ਰਾਜਪਾਲ ਕੋਸ਼ਿਆਰੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ। ਅਜੀਤ ਪਵਾਰ ਦੇ ਜਾਂਦੇ ਹੀ ਦੇਵੇਂਦਰ ਫੜਨਵੀਸ ਨੇ ਵੀ ਅਸਤੀਫਾ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਉਹ ਵਿਰੋਧੀ ਧਿਰ ਦਾ ਨੇਤਾ ਬਣ ਕੇ ਮਹਾਰਾਸ਼ਟਰ ਦੇ ਵਿਕਾਸ ਲਈ ਕੰਮ ਕਰਨਗੇ। 
 

ਸੂਤਰਾਂ ਮੁਤਾਬਿਕ ਐਨਸੀਪੀ ਦੇ ਧਨੰਜੇ ਮੁੰਡੇ ਨੂੰ ਵਿੱਤ ਮੰਤਰਾਲਾ ਮਿਲ ਸਕਦਾ ਹੈ, ਜਦਕਿ ਐਨਸੀਪੀ ਦੇ ਜਯੰਤ ਪਾਟਿਲ ਨੂੰ ਸਿੰਜਾਈ ਮੰਤਰਾਲਾ ਦਿੱਤਾ ਜਾ ਸਕਦਾ ਹੈ। ਛਗਨ ਭੁਜਬਲ ਨੂੰ ਪੇਂਡੂ ਵਿਕਾਸ ਮੰਤਰਾਲਾ ਮਿਲ ਸਕਦਾ ਹੈ।
 

ਇਸ ਤੋਂ ਇਲਾਵਾ ਐਨਸੀਪੀ ਦੇ ਨਵਾਬ ਮਲਿਕ, ਜਿਤੇਂਦਰ ਆਵਹਾਡ, ਅਦਿਤੀ ਤਟਕਰੇ, ਸੁਨੀਲ ਦੇਸ਼ਮੁਖ, ਦਿਲੀਪ ਵਲਸੇ ਪਾਟਿਲ, ਦੱਤਾ  ਬਰਨੇ, ਰਾਜੇਸ਼ ਟੋਪੇ ਦਾ ਨਾਂ ਵੀ ਸੰਭਾਵਿਤ ਮੰਤਰੀ ਮੰਡਲ 'ਚ ਸ਼ਾਮਿਲ ਹੈ। ਫਿਹਲਾਹ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੇ ਮੰਤਰੀ ਮੰਡਲ 'ਚ ਉਨ੍ਹਾਂ ਦੇ ਇਲਾਵਾ 6 ਮੰਤਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Cabinet expansion to take place tomorrow NCP leader Ajit Pawar can be made Deputy CM