ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਸੰਬਰ `ਚ ਮਿਲ ਸਕਦਾ ਮਰਾਠਿਆਂ ਨੂੰ ਰਾਖਵਾਂਕਰਨ

ਦਸੰਬਰ `ਚ ਮਿਲ ਸਕਦਾ ਮਰਾਠਿਆਂ ਨੂੰ ਰਾਖਵਾਂਕਰਨ

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਸਰਕਾਰ ਵਾਅਦੇ ਮੁਤਾਬਕ ਮਰਾਠਾ ਵਰਗ ਦੇ ਲਈ ਨੌਕਰੀਆਂ ਅਤੇ ਪੜ੍ਹਾਈ `ਚ ਰਾਖਵਾਂਕਰਨ `ਤੇ ਆਪਣਾ ਵਾਅਦਾ ਪੂਰਾ ਕਰੇਗੀ। ਅਹਿਮਦਨਗਰ `ਚ ਉਨ੍ਹਾਂ ਕਿਹਾ ਕਿ ਮੈਂ ਮਰਾਠਾ ਵਰਗ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਰਾਖਵਾਂਕਰਨ `ਤੇ ਇਕ ਦਸੰਬਰ ਨੂੰ ਖੁਸ਼ੀਆਂ ਮਨਾਉਣ ਲਈ ਤਿਆਰ ਰਹਿਣ।

 

 


ਮੁੱਖ ਮੰਤਰੀ ਦਾ ਇਹ ਬਿਆਨ ਸੂਬੇ ਦੇ ਪਿਛੜੇ ਕਮਿਸ਼ਨ ਵੱਲੋਂ ਰਿਪੋਰਟ ਸੌਪਣ ਦੇ ਕੁਝ ਘੰਟਿਆਂ ਬਾਅਦ ਦਿੱਤਾ ਗਿਆ ਹੈ। ਮਰਾਠਾ ਸਮਾਜ ਸਾਲ 2016 ਤੋਂ ਹੀ ਪ੍ਰਦਰਸ਼ਨ ਅਤੇ ਸ਼ਾਂਤੀ ਮਾਰਚ ਕਰਕੇ ਨੌਕਰੀਆਂ ਅਤੇ ਪੜ੍ਹਾਈ `ਚ ਰਾਖਵਾਂਕਰਨ ਦੀ ਮੰਗ ਕਰਦਾ ਆ ਰਿਹਾ ਹੈ। ਪ੍ਰੰਤੂ ਇਸ ਸਾਲ ਪ੍ਰਦਰਸ਼ਨ ਨੇ ਅਜਿਹਾ ਹਿੰਸਕ ਰੂਪ ਲੈ ਲਿਆ ਕਿ ਮੁੱਖ ਮੰਤਰੀ ਨੂੰ ਪੈਨਲ ਨਾਲ ਮਰਾਠਾ ਸਮਾਜ ਦੇ ਆਰਥਿਕ ਅਤੇ ਸਮਾਜਿਕ ਪਿੱਛੜੇਪਣ `ਤੇ ਸਟੱਡੀ ਕਰਨ ਦਾ ਅਦੇਸ਼ ਦੇਣਾ ਪਿਆ।  ਇਸ ਲਈ 15 ਦਸੰਬਰ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ।


ਮਹਾਰਾਸ਼ਟਰ `ਚ ਇਸ ਸਮੇਂ 19 ਫੀਸਦੀ ਰਾਖਵਾਂਕਰਨ ਹੋਰ ਪਿਛੜੀਆਂ ਜਾਤੀਆਂ ਦੀ ਸ਼ੇ੍ਰਣੀ `ਚ 346 ਜਾਤੀਆਂ ਨੂੰ ਦਿੱਤਾ ਜਾ ਰਿਹਾ ਹੈ, ਜਦੋਂਕਿ ਹੋਰ 8 ਫੀਸਦੀ ਰਾਖਵਾਂਕਰਨ ਨੋਮੇਡਿਕ ਟ੍ਰਾਈਬਸ ਸ਼ੇ੍ਰਣੀ `ਚ ਆਉਣ ਵਾਲੇ ਟ੍ਰਾਈਬਸ ਨੂੰ ਦਿੱਤਾ ਜਾ ਰਿਹਾ ਹੈ। ਐਸਸੀ ਅਤੇ ਐਸਟੀ ਨੂੰ 13 ਅਤੇ 7 ਫੀਸਦੀ ਦਾ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ।


ਮਰਾਠਾ ਨੇ ਸਭ ਤੋਂ ਪਹਿਲਾ 1993 `ਚ ਰਾਖਵਾਂਕਰਨ ਦੀ ਮੰਗ ਕੀਤੀ ਸੀ। ਪਿਛਲੀ ਕਾਂਗਰਸ ਸਰਕਾਰ ਨੇ 2014 ਵਿਧਾਨ ਸਭਾ ਚੋਣ ਤੋਂ ਪਹਿਲਾ 16 ਫੀਸਦੀ ਰਾਖਵਾਂਕਰਨ ਦੇਣ ਦਾ ਵਿਧਾਨ ਸਭਾ `ਚ ਬਿੱਲ ਪਾਸ ਕੀਤਾ ਸੀ। ਪ੍ਰੰਤੂ ਹਾਈਕੋਰਟ ਨੇ ਇਸ ਫੈਸਲੇ `ਤੇ ਰੋਕ ਲਗਾ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Chief Minister Devendra Fadnavis says on Maratha reservation ready Preparation for celebrations on Dec