ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਨਿੱਚਰਵਾਰ ਨੂੰ ਆਪਣਾ ਵਾਅਦਾ ਪੂਰਾ ਕੀਤਾ। ਮਹਾਰਾਸ਼ਟਰ ਸਰਕਾਰ ਨੇ ਵਿਧਾਨ ਸਭਾ 'ਚ 2 ਲੱਖ ਰੁਪਏ ਤਕ ਖੇਤੀ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਾ ਲੋਨ ਦਾ ਪੈਸਾ ਸਿੱਧੇ ਬੈਂਕ 'ਚ ਜਮਾਂ ਕੀਤਾ ਜਾਵੇਗਾ। ਇਹ ਯੋਜਨਾ ਮਾਰਚ 2020 ਤੋਂ ਲਾਗੂ ਹੋਵੇਗੀ। ਉੱਧਰ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਕਿਸਾਨਾਂ ਦਾ 2 ਲੱਖ ਨਹੀਂ ਸਗੋਂ ਪੂਰਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ। ਇਸ ਨੂੰ 'ਮਹਾਤਮਾ ਜਯੋਤੀਰਾਓ ਫੂਲੇ ਕਰਜ਼ਾ ਮਾਫੀ ਯੋਜਨਾ' ਦਾ ਨਾਂ ਦਿੱਤਾ ਗਿਆ ਹੈ।
Maharashtra Chief Minister Uddhav Thackeray in state legislative assembly: Loans of farmers up to Rs 2 lakhs to be waived off. Money to deposited in the banks directly. Scheme to implemented from March. (file pic) pic.twitter.com/MxQ99GMBI7
— ANI (@ANI) December 21, 2019
ਊਧਵ ਠਾਕਰੇ ਨੇ ਆਦਿਵਾਸੀਆਂ ਦੇ ਵਿਕਾਸ ਲਈ 500 ਕਰੋੜ ਰੁਪਏ ਦੇ ਪੈਕੇਜ਼ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਲਈ 1 ਜਨਵਰੀ 2020 ਤੋਂ 2000 ਰੁਪਏ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਸਟੀਲ ਪਲਾਂਟ ਦੀ ਤਰ੍ਹਾਂ ਪੂਰਬੀ ਵਿਦਰਭ 'ਚ ਸਟੀਲ ਪਲਾਂਟ ਖੋਲ੍ਹਿਆ ਜਾਵੇਗਾ। ਹਰੇਕ ਜ਼ਿਲ੍ਹੇ 'ਚ ਸੀਐਮਓ ਦਫ਼ਤਰ ਹੋਵੇਗਾ।
ਉੱਧਰ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਕਰਜ਼ਾ ਮਾਫੀ ਨਾਲ ਜੁੜਿਆ ਆਪਣਾ ਅਸਲੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਨੇ ਠਾਕਰੇ ਦੀ ਅਗਵਾਈ ਵਾਲੀ ਸੂਬੇ ਦੀ ਸਰਕਾਰ ਤੋਂ ਪੂਰਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਫੜਨਵੀਜ਼ ਦੀ ਅਗਵਾਈ 'ਚ ਭਾਜਪਾ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ।