ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

"ਕਦੇ ਲਵ ਮੈਰਿਜ਼ ਨਹੀਂ ਕਰਾਂਗੀ", ਕਾਲਜ ਵਿਦਿਆਰਥਣਾਂ ਨੇ ਚੁੱਕੀ ਸਹੁੰ 

ਮਹਾਰਾਸ਼ਟਰ ਵਿੱਚ ਮਹਿਲਾ ਆਰਟਸ ਐਂਡ ਕਾਮਰਸ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਦੇ ਵੀ ਲਵ ਮੈਰਿਜ਼ ਨਾ ਕਰਨ ਦੀ ਸਹੁੰ ਚੁਕਾਈ ਗਈ। ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਮਰਾਠੀ ਵਿੱਚ ਸਹੁੰ ਚੁੱਕੀ ਕਿ ਉਹ ਕਦੇ ਕਿਸੇ ਮੁੰਡੇ ਨੂੰ ਪਿਆਰ ਨਹੀਂ ਕਰਨਗੀਆਂ, ਨਾ ਹੀ ਕਿਸੇ ਨਾਲ ਪ੍ਰੇਮ ਸਬੰਧ ਰੱਖਣਗੀਆਂ ਅਤੇ ਨਾ ਹੀ ਕਿਸੇ ਨਾਲ ਲਵ ਮੈਰਿਜ਼ ਕਰਵਾਉਣਗੀਆਂ।
 

ਵਿਦਿਆਰਥਣਾਂ ਨੇ ਸਹੁੰ ਚੁੱਕੀ, "ਮੈਂ ਸਹੁੰ ਲੈਂਦੀ ਹਾਂ ਕਿ ਮੈਨੂੰ ਆਪਣੇ ਮਾਪਿਆਂ 'ਤੇ ਪੂਰਾ ਭਰੋਸਾ ਹੈ। ਮੈਂ ਕਿਸੇ ਨਾਲ ਪਿਆਰ ਨਹੀਂ ਕਰਾਂਗੀ ਅਤੇ ਨਾ ਹੀ ਕਿਸੇ ਨਾਲ ਲਵ ਮੈਰਿਜ਼ ਕਰਾਂਗੀ।" ਵਿਦਿਆਰਥਣਾਂ ਨੇ ਇਹ ਸਹੁੰ ਵੀ ਚੁੱਕੀ ਕਿ ਉਹ ਦਾਜ ਮੰਗਣ ਵਾਲੇ ਪਰਿਵਾਰ ਵਿੱਚ ਵਿਆਹ ਨਹੀਂ ਕਰਾਉਣਗੀਆਂ।
 

ਇਸ ਮਾਮਲੇ 'ਤੇ ਕਾਲਜ ਦੀ ਇੱਕ ਵਿਦਿਆਰਥਣ ਰੀਤਿਕਾ ਰੰਗਾਰੀ ਨੇ ਕਿਹਾ, "ਅਸੀ ਜਿਹੜੇ ਸ਼ਖਸ ਨੂੰ ਪਿਆਰ ਕਰਦੇ ਹਾਂ ਉਹ ਚੰਗਾ ਹੋਣਾ ਚਾਹੀਦਾ ਹੈ ਅਤੇ ਆਪਣੇ ਪੈਰਾਂ 'ਤੇ ਖਲੋਣਾ ਚਾਹੀਦਾ ਹੈ। ਆਪਣੇ ਪਰਿਵਾਰਕ ਮੈਂਬਰਾਂ ਨਾਲ ਪ੍ਰੇਮ ਸਬੰਧਾਂ ਬਾਰੇ ਸਲਾਹ ਕਰਨਾ ਹਮੇਸ਼ਾ ਵਧੀਆ ਹੁੰਦਾ ਹੈ।"
 

ਇੱਕ ਹੋਰ ਵਿਦਿਆਰਥਣ ਨੇ ਕਿਹਾ, "ਸਾਨੂੰ ਲੱਗਦਾ ਹੈ ਕਿ ਲਵ ਮੈਰਿਜ਼ ਦੀ ਜ਼ਰੂਰਤ ਕੀ ਹੈ? ਇਸ ਮਾਮਲੇ 'ਤੇ ਸਾਡੇ ਪਰਿਵਾਰਕ ਮੈਂਬਰ ਫੈਸਲਾ ਲੈਣ ਦੇ ਸਮਰੱਥ ਹਨ। ਉਹ ਸਾਡੇ ਹਿੱਤ ਵਿੱਚ ਬਿਹਤਰ ਫੈਸਲੇ ਲੈ ਸਕਦੇ ਹਨ।"
 

ਸੂਬੇ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਯਸ਼ੋਮਤੀ ਠਾਕੁਰ ਨੇ ਕਿਹਾ ਕਿ ਸਾਰੀਆਂ ਵਿਦਿਆਰਥਮਾਂ ਨੂੰ ਅਜਿਹੀ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਕਿਸੇ ਲੜਕੇ ਨਾਲ ਪ੍ਰੇਮ ਸਬੰਧ ਨਹੀਂ ਰੱਖਣਗੀਆਂ ਅਤੇ ਇਸ ਗੱਲ ਲਈ ਵੀ ਸਹੁੰ ਲੈਣੀ ਚਾਹੀਦੀ ਹੈ ਕਿ ਵਰਧਾ ਜਿਹੇ ਮਾਮਲੇ 'ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਗੀਆਂ।
 

ਜ਼ਿਕਰਯੋਗ ਹੈ ਕਿ 24 ਸਾਲਾ ਮਹਿਲਾ ਲੈਕਚਰਾਰ ਦਾ ਪਿੱਛਾ ਕਰਨ ਵਾਲੇ ਇੱਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਪੈਟਰੋਲ ਪਾ ਕੇ ਉਸ ਨੂੰ ਸਾੜ ਦਿੱਤਾ ਸੀ। ਅਧਿਆਪਕਾ 40 ਫੀਸਦੀ ਤੱਕ ਸੱੜ ਗਈ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra college girls made to take oath that they will not do love marriage