ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ: ਕਾਂਗਰਸ, ਸ਼ਿਵਸੈਨਾ ਅਤੇ NCP ਦੇ ਨੇਤਾ ਕਰ ਰਹੇ ਨੇ ਕਾਮਨ ਮਿਨੀਅਮ ਪ੍ਰੋਗਰਾਮ 'ਤੇ ਚਰਚਾ 

ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਵੀਰਵਾਰ ਨੂੰ ਕਾਂਗਰਸ, ਸ਼ਿਵਸੈਨਾ ਅਤੇ ਐਨਸੀਪੀ ਦੇ ਲੀਡਰਾਂ ਵਿਚਕਾਰ ਇੱਕ ਮੀਟਿੰਗ ਚੱਲ ਰਹੀ ਹੈ। ਇਸ ਬੈਠਕ ਵਿੱਚ ਕਾਮਨ  ਮਿਨੀਅਨ ਪ੍ਰੋਗਰਾਮ ਤਹਿਤ ਮੁੱਦਿਆਂ ਉੱਤੇ ਚਰਚਾ ਹੋ ਰਹੀ ਹੈ।

 

ਮੀਟਿੰਗ ਵਿੱਚ ਤਿੰਨ ਪਾਰਟੀਆਂ ਨੇ ਨੇਤਾ ਮੌਜੂਦ ਹਨ। ਐਨਸੀਪੀ ਮੁਖੀ ਸ਼ਾਰਦ ਪਵਾਰ ਨੇ ਬੁੱਧਵਾਰ ਨੂੰ ਕਾਮਨ  ਮਿਨੀਅਨ ਪ੍ਰੋਗਰਾਮ ਦੇ ਅੰਤਰਗਤ ਮੁੱਦਿਆਂ ਉੱਤੇ ਚਰਚਾ ਲਈ ਕਮੇਟੀ ਗਠਤ ਕੀਤੀ ਸੀ।

 

ਇਧਰ ਸ਼ਿਵਸੈਨਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਪਟਕਥਾ ਪਹਿਲਾਂ ਹੀ ਲਿਖ ਦਿੱਤੀ ਸੀ ਅਤੇ ਉਨ੍ਹਾਂ ਨੇ ਰਾਜਪਾਲ ਉੱਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੁਣ ਪਾਰਟੀਆਂ ਨੂੰ ਸਰਕਾਰ ਬਣਾਉਣ ਲਈ 6 ਮਹੀਨੇ ਦਾ ਸਮੇਂ ਦੇ ਦਿੱਤਾ ਸੀ। 

 

ਪਾਰਟੀ ਨੇ ਇਹ ਵੀ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਉੱਤੇ ਮਗਰਮੱਛ ਦੇ ਅੱਧਰੂ ਬਹਾ ਰਹੇ ਹਨ ਕਿਉਂਕਿ ਸੱਤਾ ਹੁਣ ਵੀ ਅਸਿੱਧੇ ਰੂਪ ਨਾਲ ਭਾਜਪਾ ਦੇ ਹੱਥ ਵਿੱਚ ਹੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Congress Shiv Sena and NCP held a joint meeting discuss issues for Common Minimum Programme