ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ਼ 'ਜੇਹਾਦ' ਸ਼ਬਦ ਦੀ ਵਰਤੋਂ ਕਰਨ 'ਤੇ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦੈ : ਅਦਾਲਤ

ਮਹਾਂਰਾਸ਼ਟਰ ਦੀ ਇਕ ਅਦਾਲਤ ਨੇ ਅੱਤਵਾਦ ਦੇ ਦੋਸ਼ੀਆਂ ਨੂੰ ਬਰੀ ਕਰਦੇ ਹੋਏ ਕਿਹਾ ਹੈ ਕਿ ਸਿਰਫ  'ਜੇਹਾਦ' ਸ਼ਬਦ ਦੀ ਵਰਤੋਂ ਨੂੰ ਲੈ ਕੇ ਕਿਸੇ ਵਿਅਕਤੀ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ ਹੈ। ਅਕੋਲਾ ਸਥਿਤ ਅਦਾਲਤ ਦੇ ਵਿਸ਼ੇਸ਼ ਜੱਜ ਏ ਐਸ ਜਾਧਵ ਨੇ ਗ਼ੈਰ ਕਾਨੂੰਨੀ ਸਰਗਰਮੀ ਰੋਕਥਾਮ ਕਾਨੂੰਨ (ਯੂਏਪੀਏ), ਹਥਿਆਰ ਐਕਟ ਅਤੇ ਬੰਬੇ ਪੁਲਿਸ ਐਕਟ ਤਹਿਤ ਤਿੰਨ ਦੋਸ਼ੀਆਂ ਵਿਰੁਧ ਇੱਰ ਮਾਮਲੇ ਵਿੱਚ ਇੱਕ ਟਿੱਪਣੀ ਕੀਤੀ।

 

ਅਕੋਲਾ ਦੇ ਪੁਸਾਦ ਇਲਾਕੇ ਵਿੱਚ 25 ਸਤੰਬਰ 2015 ਨੂੰ ਬਕਰੀਦ ਮੌਕੇ ਇੱਕ ਮਸਿਜਦ ਬਾਹਰ ਪੁਲਿਸ ਕਰਮਚਾਰੀਆਂ ਉੱਤੇ ਹਮਲੇ ਤੋਂ ਬਾਅਦ ਅਬਦੁਲ ਰਜ਼ਾਕ (24), ਸ਼ੋਏਬ ਖ਼ਾਨ (24) ਅਤੇ ਸਲੀਮ ਮਲਿਕ (26) ਉੱਤੇ ਆਈਪੀਸੀ ਦੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।  

 

ਸਰਕਾਰੀ ਵਕੀਲ ਮੁਤਾਬਕ ਰਜ਼ਾਕ ਮਸਜਿਦ ਪਹੁੰਚਿਆ, ਇਕ ਚਾਕੂ ਕੱਢਿਆ ਅਤੇ ਉਸ ਨੇ ਡਿਊਟੀ 'ਤੇ ਮੌਜੂਦ ਦੋ ਪੁਲਿਸ ਕਰਮਚਾਰੀਆਂ ਉੱਤੇ ਵਾਰ ਕਰ ਦਿੱਤਾ ਅਤੇ ਉਸ ਨੇ ਹਮਲੇ ਤੋਂ ਪਹਿਲਾਂ ਕਿਹਾ ਕਿ ਬੀਫ 'ਤੇ ਪਾਬੰਦੀ ਕਾਰਨ ਉਹ ਪੁਲਿਸ ਕਰਮਚਾਰੀਆਂ ਨੂੰ ਮਾਰ ਦੇਵੇਗਾ।

 

ਦਹਿਸ਼ਤਵਾਦ ਰੋਕੂ ਦਸਤਾ (ਏ ਟੀ ਐਸ) ਨੇ ਦਾਅਵਾ ਕੀਤਾ ਕਿ ਇਹ ਲੋਕ ਮੁਸਲਿਮ ਨੌਜਵਾਨਾਂ ਨੂੰ ਅਤਿਵਾਦੀ ਜਥੇਬੰਦੀਆਂ ਵਿੱਚ ਸ਼ਾਮਲ ਕਰਨ ਲਈ ਪ੍ਰਭਾਵਤ ਕਰਨ ਦੇ ਦੋਸ਼ੀ ਸਨ। ਜਾਧਵ ਨੇ ਕਿਹਾ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਮੁਲਜ਼ਮ ਰਜ਼ਾਕ ਨੇ ਗਾਂ ਨੂੰ ਕਤਲ ਕਰਨ ਉੱਤੇ ਪਾਬੰਦੀ ਨੂੰ ਲੈ ਕੇ ਹਿੰਸਾ ਰਾਹੀਂ ਸਰਕਾਰ ਅਤੇ ਕੁਝ ਹਿੰਦੂ ਸੰਗਠਨਾਂ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ।

 

ਉਨ੍ਹਾਂ ਕਿਹਾ ਕਿ ਬੇਸ਼ੱਕ ਉਸ ਨੇ 'ਜੇਹਾਦ ਸ਼ਬਦ ਦੀ ਵਰਤੋਂ ਕੀਤੀ। ਪਰ ਇਸ ਸਿੱਟੇ ਉੱਤੇ ਪਹੁੰਚਣਾ 'ਤੇ ਬੇਮਿਸਾਲ ਹੋਵੇਗਾ ਕਿ ਸਿਰਫ਼ ਜੇਹਾਦ ਸ਼ਬਦ ਦੀ ਵਰਤੋਂ ਨੂੰ ਲੈ ਕੇ ਉਸ ਨੂੰ ਅੱਤਵਾਦੀ ਕਰਾਰ ਦੇਣਾ ਚਾਹੀਦਾ ਹੈ।  ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੇਹਾਦ 'ਅਰਬੀ ਭਾਸ਼ਾ ਦਾ ਇਕ ਸ਼ਬਦ ਹੈ ਜਿਸ ਦਾ ਅਰਥ 'ਸੰਘਰਸ਼ ਕਰਨਾ  ਹੈ '.. . ਇਸ ਲਈ, ਸਿਰਫ਼ ਜੇਹਾਦ ਸ਼ਬਦ ਦਾ ਇਸਤੇਮਾਲ ਕਰਨ ਨੂੰ ਲੈ ਕੇ ਉਸ ਨੂੰ ਅੱਤਵਾਦੀ ਦੱਸਣਾ ਠੀਕ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Court Release Terror Accuse Says Jihad Do Not Define Terrorist