ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਲਈ ਸ਼ਿਵਸੈਨਾ ਦੀ ਬੈਠਕ, ਵਿਧਾਇਕਾਂ ਨੇ ਕੀਤੀ ਉਧਵ ਠਾਕਰੇ ਦੇ CM ਬਣਨ ਦੀ ਮੰਗ

ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੇ ਯਤਨਾਂ ਵਿਚਕਾਰ ਸ਼ਿਵਸੈਨਾ ਦੀ ਬੈਠਕ ਵਿੱਚ ਵਿਧਾਇਕਾਂ ਨੇ ਪਾਰਟੀ ਮੁਖੀ ਉਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਮੰਗੀ ਕੀਤੀ। ਉਧਵ ਠਾਕਰੇ ਦੀ ਅਗਵਾਈ ਵਿੱਚ ਇਹ ਬੈਠਕ ਮਾਤੋਸ਼੍ਰੀ ਵਿੱਚ ਹੋਈ।


ਵਿਧਾਇਕਾਂ ਦੀ ਬੈਠਕ ਤੋਂ ਬਾਅਦ ਪਾਰਟੀ ਦੇ ਇਕ ਵਿਧਾਇਕ ਪ੍ਰਤਾਪ ਸਾਰਨੀਕ ਨੇ ਕਿਹਾ ਕਿ ਸਾਰੇ ਵਿਧਾਇਕਾਂ ਦੀ ਮੰਗ ਹੈ ਕਿ ਸਰਕਾਰ ਵਿੱਚ ਪਾਰਟੀ ਦੀ ਅਗਵਾਈ ਉਧਵ ਠਾਕਰੇ ਹੀ ਕਰਨ। ਇੱਕ ਹੋਰ ਵਿਧਾਇਕ ਉਦਵ ਸਾਵੰਤ ਨੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਲਈ ਕੀਤੇ ਜਾਣ ਵਾਲੇ ਸਾਰੇ ਫ਼ੈਸਲੇ ਲੈਣ ਦੀ ਛੋਟ ਉਧਵ ਠਾਕਰੇ ਨੂੰ ਦਿੱਤੀ ਹੈ। ਹਾਲਾਂਕਿ, ਉਦਵ ਠਾਕਰੇ ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ।

 

ਸ਼ਿਵਸੈਨਾ ਦੇ ਸੀਨੀਅਰ ਨੇਤਾ ਇਕਨਾਥ ਸ਼ਿੰਦੇ ਨੂੰ ਵੀ ਮੁੱਖ ਮੰਤਰੀ ਅਹੁਦੇ ਦੀ ਰੇਸ਼ ਵਿੱਚ ਮੰਨਿਆ ਜਾ ਰਿਹਾ ਹੈ। ਵਿਧਾਇਕ ਸਾਵੰਤ ਨੇ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਮੁੰਬਈ ਵਿੱਚ ਹੀ ਰੁਕਣ ਨੂੰ ਕਿਹਾ ਗਿਆ ਹੈ।

 

ਇਸ ਦੇ ਨਾਲ ਹੀ, ਕਾਂਗਰਸ ਨੇਤਾ ਮਾਨਿਕਰਾਵ ਠਾਕਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਹੋਵੇਗਾ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਸਰਕਾਰ ਦੇ ਗਠਨ ਬਾਰੇ ਰਾਜ ਪੱਧਰੀ ਮੀਟਿੰਗਾਂ ਵਿੱਚ ਇਸ ਅਹੁਦੇ ਦੀ ਮੰਗ ਨਹੀਂ ਕੀਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:maharashtra crisis chorus for Uddhav Thackeray as Maharashtra chief minister in shivsena meeting