ਐਤਵਾਰ ਰਾਤ ਮੁੰਬਈ ਦੇ ਉਪਨਗਰ ਵਿਲੇ ਪਾਰਲੇ ਚ ਇਕ ਰਿਹਾਇਸ਼ੀ ਇਮਾਰਤ ਚ ਭਿਆਨਕ ਅੱਗ ਲੱਗ ਗਈ। ਬਹੁਤ ਸਾਰੇ ਲੋਕਾਂ ਦੇ ਇਮਾਰਤ ਵਿਚ ਫਸੇ ਹੋਣ ਦਾ ਖ਼ਦਸ਼ਾ ਹੈ। ਫਾਇਰ ਅਧਿਕਾਰੀਆਂ ਨੇ ਮੁੱਢਲੇ ਮੁਲਾਂਕਣ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਮੁੰਬਈ ਦੇ ਫਾਇਰ ਚੀਫ ਅਫਸਰ ਨੇ ਦੱਸਿਆ ਕਿ ਹੁਣ ਤੱਕ 4 ਲੋਕਾਂ ਨੂੰ ਬਚਾ ਲਿਆ ਗਿਆ ਹੈ, ਬਾਕੀਆਂ ਦੀ ਭਾਲ ਜਾਰੀ ਹੈ।
ਅੱਗ ਬੁਝਾਉਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਕਰੀਬ 7.10 ਵਜੇ ਵਿਲੇ ਪਾਰਲੇ (ਡਬਲਯੂ) ਚ 13 ਮੰਜ਼ਿਲਾ ਲਾਭ-ਸ੍ਰੀਵਾਲੀ ਇਮਾਰਤ ਦੀ 7ਵੀਂ ਤੇ 8ਵੀਂ ਮੰਜ਼ਿਲ ਤੇ ਜ਼ਬਰਦਸਤ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ 8-10 ਅੱਗ ਬੁਝਾਓ ਗੱਡੀਆਂ ਮੌਕੇ ‘ਤੇ ਪਹੁੰਚ ਗਏ ਹਨ। ਅਧਿਕਾਰੀ ਨੇ ਕਿਹਾ, “ਬਹੁਤ ਸਾਰੇ ਲੋਕਾਂ ਦੇ ਇਮਾਰਤ ਵਿਚ ਫਸਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹੈ।