ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ : ਕੱਪੜੇ ਦੇ ਗੋਦਾਮ ’ਚ ਲੱਗੀ ਅੱਗ, 5 ਮਜ਼ਦੂਰਾਂ ਦੀ ਮੌਤ

ਮਹਾਰਾਸ਼ਟਰ : ਕੱਪੜੇ ਦੇ ਗੋਦਾਮ ’ਚ ਲੱਗੀ ਅੱਗ, 5 ਮਜ਼ਦੂਰਾਂ ਦੀ ਮੌਤ

ਮਹਾਰਾਸ਼ਟਰ ਦੇ ਪੁਣੇ ਵਿਚ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ।  ਨਿਊਜ਼ ਏਜੰਸੀ ਏਐਨਆਈ ਅਨੁਸਾਰ ਇਹ ਮਾਮਲਾ ਪੁਣੇ ਦੇ ਦੇਵਾਚੀ ਉਰਲੀ ਪਿੰਡ ਦਾ ਹੈ। ਇੱਥੇ ਘਟਨਾ ਵੀਰਵਾਰ ਸਵੇਰੇ ਵਾਪਰੀ ਹੈ।

 

ਪੁਣੇ ਪੁਲਿਸ (ਪੇਂਡੂ) ਦੇ ਇਕ ਅਧਿਕਾਰੀ ਅਨੁਸਾਰ, ਸ਼ਹਿਰ ਦੇ ਬਾਹਰੀ ਖੇਤਰ ਵਿਚ ਸਥਿਤ ਦੇਵਾਚੀ ਉਰਲੀ ਸਥਿਤ ਦੁਕਾਨ ਵਿਚ ਅੱਗ ਦੀ ਖਬਰ ਸਵੇਰੇ ਪੰਜ ਵਜੇ ਮਿਲੀ ਜਦੋਂ ਦੁਕਾਨ ਦੇ ਕਰਮਚਾਰੀ ਦੁਕਾਨ ਵਿਚ ਉਪਰ ਦੇ ਕਮਰੇ ਵਿਚ ਸੋ ਰਹੇ ਸਨ।

 

ਅੱਗ ਬਹੁਤ ਛੇਤੀ ਦੁਕਾਨ ਤੋਂ ਉਪਰ ਦੇ ਕਮਰਿਆਂ ਤੱਕ ਫੈਲ ਗਈ ਅਤੇ ਉਥੇ ਸੋ ਰਹੇ ਕਰਮਚਾਰੀਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।

 

ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦੇ ਡਰ ਕਾਰਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਦੁਕਾਨ ਵਿਚ ਹੋਰ ਕਰਮਚਾਰੀ ਵੀ ਸੋ ਰਹੇ ਸਨ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਅੱਗ ਉਤੇ ਕਾਬੂ ਪਾਇਆ।

ਅੱਗ ਲੱਗਣ ਦੇ ਕਾਰਨ ਅਜੇ ਤੱਕ ਪਤਾ ਨਹੀਂ ਚਲ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra: Five labourers have died in the fire that broke out in a cloth godown in Uruli Devachi village in Pune