ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਹੜ੍ਹ: CM ਫੜਨਵੀਸ ਅਤੇ ਕੈਬਿਨੇਟ ਮੰਤਰੀ ਦਾਨ ਕਰਨਗੇ ਇਕ ਮਹੀਨੇ ਦੀ ਤਨਖ਼ਾਹ 

 

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੂਬੇ ਦੇ ਕੈਬਿਨੇਟ ਮੰਤਰੀ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਕਰਨਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ, ਸਾਰੇ ਮੁੱਖ ਮੰਤਰੀ ਇੱਕ ਮਹੀਨੇ ਦੀ ਤਨਖ਼ਾਹ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਉਣਗੇ।

 

 

 

 

ਉਥੇ, ਪੱਛਮੀ ਮਹਾਰਾਸ਼ਟਰ ਦੇ ਕੋਲਹਾਪੁਰ ਅਤੇ ਸਾਂਗਲੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਪਾਣੀ ਘੱਟਣ ਨਾਲ, ਹੁਣ ਇਨ੍ਹਾਂ ਦੋਹਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਬਾਰਸ਼ ਨਾਲ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਪਲਾਈ ਮੁਹੱਈਆ ਕਰਾਉਣ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। 

 

ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਜ਼ਿਲ੍ਹਿਆਂ ਵਿੱਚ ਬਚਾਅ ਕਾਰਜ ਖ਼ਤਮ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਨੁਕਸਾਨ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਕੋਲਹਾਪੁਰ ਦੇ ਰੇਜੀਡੇਂਟ ਡਿਪਟੀ ਕੁਲੈਕਟਰ ਸੰਜੇ ਸ਼ਿੰਦੇ ਨੇ ਦੱਸਿਆ ਕਿ ਮੁੰਬਈ-ਬੰਗਲੁਰੂ ਰਾਸ਼ਟਰੀ ਰਾਜਮਾਰਗ (ਐਨਐਚ -4) ਪਿਛਲੇ ਹਫ਼ਤੇ ਹੜ੍ਹਾਂ ਦੇ ਪਾਣੀ ਵਿੱਚ ਡੁੱਬ ਗਿਆ ਸੀ। ਹੁਣ ਹੜ੍ਹਾਂ ਦਾ ਪਾਣੀ ਘੱਟ ਜਾਣ ਤੋਂ ਬਾਅਦ, ਸੋਮਵਾਰ ਨੂੰ ਹਾਈਵੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਅਤੇ ਵਾਹਨਾਂ ਨੂੰ ਹੌਲੀ ਸਪੀਡ ਨਾਲ ਆਵਾਜਾਈ ਦੀ ਆਗਿਆ ਦੇ ਦਿੱਤੀ ਗਈ।

 

ਸੂਬੇ ਦੇ ਕੋਂਕਣ ਅਤੇ ਪੱਛਮੀ ਹਿੱਸਿਆਂ ਵਿੱਚ ਭਾਰੀ ਬਾਰਸ਼ ਕਾਰਨ ਕੋਲਹਾਪੁਰ ਅਤੇ ਸਾਂਗਲੀ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿੱਥੇ ਪਿਛਲੇ ਨੌਂ ਦਿਨਾਂ ਵਿੱਚ ਆਏ ਹੜ੍ਹ ਵਿੱਚ 43 ਲੋਕਾਂ ਦੀ ਮੌਤ ਹੋ ਗਈ। 

 

ਸ਼ਿੰਦੇ ਨੇ ਕਿਹਾ, ਕੋਲਹਾਪੁਰ ਵਿੱਚ ਬਚਾਅ ਕਾਰਜ ਮੁਕੰਮਲ ਹੋ ਗਿਆ ਹੈ। ਰਾਸ਼ਟਰੀ ਰਾਜਮਾਰਗ ਖੁੱਲ੍ਹਾ ਹੈ ਅਤੇ ਆਵਾਜਾਈ ਦੀ ਸਪੀਡ ਹੌਲੀ ਹੈ। ਪੈਟਰੋਲ, ਡੀਜ਼ਲ ਅਤੇ ਗੈਸ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਬਿਜਲੀ ਅਤੇ ਫੋਨ ਕੁਨੈਕਟੀਵਿਟੀ ਨੂੰ ਬਹਾਲ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:maharashtra flood cm Fadnavis and Cabinet Ministers to donate their one month salary