ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਮਹਾਰਾਸ਼ਟਰ ਸਰਕਾਰ ਬਣਾਉਣ ’ਤੇ ਹੁਣ ਦਿੱਤਾ ਨਵਾਂ ਬਿਆਨ

ਮਹਾਰਾਸ਼ਟਰ ਸਰਕਾਰ ਨੂੰ ਲੈ ਕੇ ਐਨਸੀਪੀ ਅਤੇ ਕਾਂਗਰਸ ਦੇ ਵਿਚਕਾਰ ਹੋਣ ਵਾਲੀ ਬੁੱਧਵਾਰ ਦੀ ਮੀਟਿੰਗ ਤੋਂ ਪਹਿਲਾਂ ਸ਼ਿਵਸੈਨਾ ਸਾਂਸਦ ਸੰਜੇ ਰਾਓਤ ਨੇ ਕਿਹਾ ਕਿ ਦਸੰਬਰ ਤੋਂ ਪਹਿਲਾਂ ਨਵੀਂ ਸਰਕਾਰ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਹੈ, ਜਿਹੇ ਵਿੱਚ ਕੁਝ ਕਾਨੂੰਨੀ ਪੇਚ ਹੁੰਦੇ ਹਨ। ਜਦੋਂ ਅਸੀਂ ਰਾਜਪਾਲ ਕੋਲ ਨੰਬਰ ਲੈ ਕੇ ਜਾਵੇਗਾ ਤਾਂ ਉਹ ਸਾਨੂੰ ਸੱਦਾ ਦੇਣਗੇ।


ਸੰਜੈ ਰਾਉਤ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਸਰਕਾਰ ਨਹੀਂ ਬਣ ਸਕੀ ਹੈ ਤਾਂ ਇਹ ਜ਼ਿੰਮੇਵਾਰੀ ਹੋਰਨਾਂ ਦਲਾਂ ਉੱਤੇ ਆਉਂਦੀ ਹੈ। ਲੋਕ ਚਾਹੁੰਦੇ ਹਨ ਕਿ ਛੇਤੀ ਤੋਂ ਛੇਤੀ ਸਰਕਾਰ ਬਣੇ। 
ਉਥੇ, ਪੀਐਮ ਮੋਦੀ ਨਾਲ ਸ਼ਰਧ ਪਵਾਰ ਦੀ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਰਾਉਤ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਲੈ ਕੇ ਸਮੱਸਿਆਵਾਂ ਹਨ। ਉਦਵ ਠਾਕਰੇ ਅਤੇ ਸ਼ਰਦ ਪਵਾਰ ਕਿਸਾਨਾਂ ਨੂੰ ਲੈ ਕੇ ਸੋਚਦੇ ਹਨ। ਅਸੀਂ ਸ਼ਰਦ ਪਵਾਰ ਨਾਲ ਜਾ ਕੇ ਅਪੀਲ ਕੀਤੀ ਸੀ ਕਿ ਸੂਬੇ ਵਿੱਚ ਕਿਸਾਨਾਂ ਦੀ ਸਥਿਤੀ ਨੂੰ ਲੈ ਕੇ ਜੋ ਹਾਲਤ ਹੈ ਉਸ ਬਾਰੇ ਪ੍ਰਧਾਨ ਮੰਤਰੀ ਨੂੰ ਖੁੱਲ੍ਹ ਕੇ ਦੱਸਣ।

 

ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਸ਼ਿਵਸੈਨਾ ਨਾਲ ਗੱਠਜੋੜ ਅਤੇ ਨਿਊਨਤਮ ਸਾਂਝਾ ਪ੍ਰੋਗਰਾਮ ਤੇ ਵਿਚਾਰ ਵਟਾਂਦਰੇ ਲਈ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਬੁੱਧਵਾਰ ਸ਼ਾਮ ਮੀਟਿੰਗ ਹੋਈ। 

 

ਇਹ ਮੀਟਿੰਗ ਪਹਿਲਾਂ ਸਾਬਕਾ ਇੰਦਰਾ ਗਾਂਧੀ ਦੇ ਜਨਮ ਦਿਨ ਕਾਰਨ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮਹਾਰਾਸ਼ਟਰ ਦੇ ਮੁੱਦੇ 'ਤੇ ਸੀਨੀਅਰ ਲੀਡਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:maharashtra government crisis shiv sena mp sanjay raut press conference