ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੇ ਲੋਕਾਂ ਨੂੰ ਨਿਜੀ ਨੌਕਰੀਆਂ ’ਚ ਮਿਲੇਗਾ 80% ਕੋਟਾ: ਗਵਰਨਰ

ਮਹਾਰਾਸ਼ਟਰ ਦੇ ਰਾਜਪਾਲ ਬੀ.ਐੱਸ. ਕੋਸ਼ਯਾਰੀ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਕਾਨੂੰਨ ਲਿਆ ਕੇ ਸਥਾਨਕ ਲੋਕਾਂ ਲਈ ਨਿਜੀ ਨੌਕਰੀਆਂ ਚ 80 ਫੀਸਦ ਰਾਖਵਾਂਕਰਨ ਯਕੀਨੀ ਬਣਾਏਗੀ। ਕੋਸ਼ੀਅਰੀ ਨੇ ਇਹ ਐਲਾਨ ਵਿਧਾਨ ਭਵਨ ਵਿਖੇ ਵਿਧਾਇਕਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

 

ਉਨ੍ਹਾਂ ਕਿਹਾ ਕਿ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਦੀ ਮਹਾਂ ਵਿਕਾਸ ਆਘਾੜੀ ਸਰਕਾਰ ਬੇਰੁਜ਼ਗਾਰੀ ਤੋਂ ਚਿੰਤਤ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਨਾਨਾ ਪਟੋਲੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਬਣ ਗਏ, ਕਿਉਂਕਿ ਭਾਜਪਾ ਉਮੀਦਵਾਰ ਕਿਸ਼ਨ ਕਥੋਰੇ ਨੇ ਐਤਵਾਰ ਨੂੰ ਆਪਣਾ ਨਾਮਜ਼ਦਗੀ ਵਾਪਸ ਲੈ ਲਈ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਐਤਵਾਰ ਸਵੇਰੇ 10 ਵਜੇ ਤੱਕ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Governor speaks on quota for private people in private jobs