ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਸਰਕਾਰ ਦੇ 100 ਦਿਨ ਮੁਕੰਮਲ, ਊਧਵ ਠਾਕਰੇ ਅੱਜ ਪੁੱਜਣਗੇ ਅਯੁੱਧਿਆ

ਮਹਾਰਾਸ਼ਟਰ ਸਰਕਾਰ ਦੇ 100 ਦਿਨ ਮੁਕੰਮਲ, ਊਧਵ ਠਾਕਰੇ ਅੱਜ ਪੁੱਜਣਗੇ ਅਯੁੱਧਿਆ

ਮਹਾਰਾਸ਼ਟਰ ’ਚ ਆਪਣੀ ਸਰਕਾਰ ਦੇ 100 ਦਿਨ ਮੁਕੰਮਲ ਹੋਣ ਮੌਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਆਪਣੇ ਪੂਰੇ ਪਰਿਵਾਰ ਸਮੇਤ ਭਗਵਾਨ ਸ਼੍ਰੀਰਾਮ ਦੀ ਨਗਰੀ ਅਯੁੱਧਿਆ ਆ ਕੇ ਰਾਮ ਜਨਮ–ਭੂਮੀ ’ਚ ਰਾਮਲਲਾ ਮੰਦਰ ਤੇ ਹਨੂਮਾਨਗੜ੍ਹੀ ਦੇ ਦਰਸ਼ਨ ਕਰਨਗੇ।

 

 

ਪਿਛਲੇ ਵਰ੍ਹੇ 28 ਨਵੰਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਸ੍ਰੀ ਠਾਕਰੇ ਅੱਜ ਸੱਤ ਮਾਰਚ ਨੂੰ ਪਤਨੀ ਤੇ ਬੇਟੇ ਤੋਂ ਇਲਾਵਾ ਸ਼ਿਵ ਸੈਨਾ ਦੇ ਹੋਰ ਆਗੂਆਂ ਨਾਲ ਇੱਕ ਖ਼ਾਸ ਹਵਾਈ ਜਾਹਜ਼ ਰਾਹੀਂ ਅਯੁੱਧਿਆ ਪੁੱਜਣਗੇ।

 

 

ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕਰ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਿਕਾਂ ਦੀ ਸੁਰੱਖਿਆ ਤੇ ਹੋਰ ਇੰਤਜ਼ਾਮਾਂ ਬਾਰੇ ਚਰਚਾ ਕੀਤੀ ਸੀ। ਸ੍ਰੀ ਰਾਉਤ ਨੇ ਕੱਲ੍ਹ ਅਯੁੱਧਿਆ ਪੁੱਜ ਕੇ ਸਾਰੇ ਇੰਤਜ਼ਾਮਾਂ ਦਾ ਜਾਇਜ਼ਾ ਵੀ ਲਿਆ ਸੀ।

 

 

ਸ੍ਰੀ ਊਧਵ ਠਾਕਰੇ ਤੇ ਹੋਰ ਖ਼ਾਸ ਹਸਤੀਆਂ ਅੱਜ ਸਨਿੱਚਰਵਾਰ ਨੂੰ ਸਵੇਰੇ 9 ਵਜੇ ਅਯੁੱਧਿਆ ਪੁੱਜਣਗੇ; ਜਿੱਥੋਂ ਉਹ ਸਿੱਧੇ ਰਾਮਲਲਾ ਦੇ ਦਰਸ਼ਨ ਕਰਨ ਲਈ ਜਾਣਗੇ।

 

 

ਰਾਮਲਲਾ ਦੇ ਦਰਸ਼ਨ–ਪੂਜਨ ਤੋਂ ਬਾਅਦ ਉਹ ਹਨੂਮਾਨਗੜ੍ਹੀ ਤੇ ਦੂਜੇ ਮੰਦਰਾਂ ’ਚ ਵੀ ਜਾਣਗੇ। ਸ੍ਰੀ ਠਾਕਰੇ ਨੇ ਮੁੰਬਈ ਵਾਪਸ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਸਰਯੂ ਆਰਤੀ ’ਚ ਵੀ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਜਾਰੀ ਹਦਾਇਤਾਂ ਕਾਰਨ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

 

 

ਇਸ ਤੋਂ ਇਲਾਵਾ ਉਹ ਕੋਈ ਰੈਲੀ ਨੂੰ ਵੀ ਸੰਬੋਧਨ ਨਹੀਂ ਕਰਨਗੇ। ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਲੈ ਕੇ ਦੋਵੇਂ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਕੋਰੋਨਾ ਵਾਇਰਸ ਨੂੰ ਵੇਖਦਿਆਂ ਇਹੋ ਸੁਝਾਅ ਹਰ ਪਾਸੇ ਦਿੱਤਾ ਜਾ ਰਿਹਾ ਹੈ ਕਿ ਕਿਸੇ ਵੀ ਜਨਤਕ ਸਥਾਨ ’ਤੇ ਭੀੜ ਇਕੱਠੀ ਹੋਣ ਦੀ ਹਾਲਤ ਤੋਂ ਬਚਾਅ ਕੀਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Govt completes 100 days Uddhav Thakre to visit Ayodhya today