ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਸਰਕਾਰ ਦੀ ਤਸਵੀਰ ਸਾਫ਼ - NCP ਨੂੰ ਉਪ ਮੁੱਖ ਮੰਤਰੀ ਦਾ ਅਹੁਦਾ, ਕਾਂਗਰਸ ਦਾ ਹੋਵੇਗਾ ਸਪੀਕਰ

ਊਧਵ ਠਾਕਰੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਸਾਰੀਆਂ ਤਿਆਰੀਆਂ ਲਗਭਗ ਪੂਰੀ ਹੋ ਚੁੱਕੀਆਂ ਹਨ। ਇਸ ਵਿਚਕਾਰ ਐਨ.ਸੀ.ਪੀ.-ਕਾਂਗਰਸ-ਸ਼ਿਵਸੈਨਾ ਦੇ ਸੀਨੀਅਰ ਆਗੂਆਂ ਵਿਚਕਾਰ 6 ਘੰਟੇ ਤਕ ਹੋਈ ਮੈਰਾਥਨ ਮੀਟਿੰਗ 'ਚ ਇਹ ਤੈਅ ਕੀਤਾ ਗਿਆ ਹੈ ਕਿ ਮਹਾਰਾਸ਼ਟਰ 'ਚ ਇਕ ਹੀ ਉਪ ਮੁੱਖ ਮੰਤਰੀ ਹੋਵੇਗਾ।

 


ਉਪ ਮੁੱਖ ਮੰਤਰੀ ਦਾ ਇਹ ਅਹੁਦਾ ਐਨ.ਸੀ.ਪੀ. ਨੂੰ ਮਿਲਿਆ ਹੈ। ਹਾਲਾਂਕਿ ਐਨ.ਸੀ.ਪੀ. ਵੱਲੋਂ ਉਪ ਮੁੱਖ ਮੰਤਰੀ ਕੌਣ ਬਣੇਗਾ, ਇਹ ਹੁਣ ਤਕ ਤੈਅ ਨਹੀਂ ਹੋਇਆ ਹੈ। ਕਾਂਗਰਸ ਨੂੰ ਸਪੀਕਰ ਦਾ ਅਹੁਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ ਸਪੀਕਰ ਦਾ ਅਹੁਦਾ ਦੇਣ 'ਤੇ ਵੀ ਸਹਿਮਤੀ ਬਣੀ ਹੈ। ਮੀਟਿੰਗ ਤੋਂ ਬਾਅਦ ਐਨ.ਸੀ.ਪੀ. ਆਗੂ ਪ੍ਰਫੁੱਲ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਾਰਾਸ਼ਟਰ 'ਚ 'ਮਹਾਰਾਸ਼ਟਰ ਵਿਕਾਸ ਅਘਾੜੀ' ਦੀ ਸਰਕਾਰ ਬਣਾਉਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਊਧਵ ਠਾਕਰੇ ਦੇ ਨਾਲ ਹਰੇਕ ਪਾਰਟੀ ਦੇ ਇਕ-ਦੋ ਮੰਤਰੀ ਸਹੁੰ ਚੁੱਕਣਗੇ।
 

ਪ੍ਰਫੁੱਲ ਪਟੇਲ ਨੇ ਕਿਹਾ ਕਿ ਮੰਤਰੀ ਮੰਡਲ 'ਚ ਸ਼ਾਮਲ ਹੋਣ ਵਾਲੇ ਮੰਤਰੀਆਂ ਦੇ ਨਾਂ ਹੁਣ ਤਕ ਤੈਅ ਨਹੀਂ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਦੇਰ ਰਾਤ ਮੰਤਰੀਆਂ ਦੇ ਨਾਵਾਂ ਦਾ ਵੀ ਖੁਲਾਸਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦਾ ਵਿਸਤਾਰ ਬਹੁਮਤ ਪ੍ਰੀਖਣ ਮਤਲਬ 3 ਦਸੰਬਰ ਤੋਂ ਬਾਅਦ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Govt Speaker post to go to Congress deputy speaker to be from NCP