ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ: ਰਾਜਪਾਲ ਨੇ ਭਾਜਪਾ ਨੂੰ ਦਿੱਤੈ 7 ਦਸੰਬਰ ਤੱਕ ਬਹੁਮੱਤ ਸਿੱਧ ਕਰਨ ਦਾ ਸਮਾਂ

ਮਹਾਰਾਸ਼ਟਰ: ਰਾਜਪਾਲ ਨੇ ਭਾਜਪਾ ਨੂੰ ਦਿੱਤੈ 7 ਦਸੰਬਰ ਤੱਕ ਬਹੁਮੱਤ ਸਿੱਧ ਕਰਨ ਦਾ ਸਮਾਂ

ਮਹਾਰਾਸ਼ਟਰ ’ਚ ਜਾਰੀ ਸਿਆਸੀ ਘਮਸਾਨ ਬਾਰੇ ਫ਼ੈਸਲਾ ਸੁਪਰੀਮ ਕੋਰਟ ਵੱਲੋਂ ਭਾਵੇਂ ਮੰਗਲਵਾਰ ਨੂੰ ਸੁਣਾਇਆ ਜਾਵੇਗਾ ਕਿਉਂਕਿ ਅੱਜ ਸੋਮਵਾਰ ਨੂੰ ਹੋਈ ਸੁਣਵਾਈ ’ਚ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉੱਪ–ਮੁੱਖ ਮੰਤਰੀ ਅਜੀਤ ਪਵਾਰ ਨੂੰ ਇੱਕ ਦਿਨ ਲਈ ਹੋਰ ਰਾਹਤ ਮਿਲ ਗਈ ਹੈ। ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ਨੂੰ ਯਕੀਨੀ ਤੌਰ ’ਤੇ ਵੱਡਾ ਝਟਕਾ ਲੱਗਾ ਹੈ ਕਿਉ਼ਕਿ ਉਹ ਇਸ ਮਾਮਲੇ ’ਚ ਛੇਤੀ ਤੋਂ ਛੇਤੀ ਵਿਧਾਨ ਸਭਾ ’ਚ ਬਹੁਮੱਤ ਸਿੱਧ ਕਰਨ ਦੀ ਮੰਗ ਕਰ ਰਹੇ ਸਨ।

 

 

ਇਸ ਦੇ ਨਾਲ ਹੀ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਵੀ ਇਹ ਖ਼ੁਲਾਸਾ ਹੋਇਆ ਕਿ ਰਾਜਪਾਲ ਨੇ ਮੁੱਖ ਮੰਤਰੀ ਫੜਨਵੀਸ ਨੂੰ ਆਪਣਾ ਦਾਅਵਾ ਸਿੱਧ ਕਰਨ ਲਈ 14 ਦਿਨਾਂ ਦਾ ਸਮਾਂ ਦਿੱਤਾ ਹੈ। ਦਰਅਸਲ, ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਰਾਜਪਾਲ ਨੇ 30 ਦਸੰਬਰ ਤੱਕ ਮੁੱਖ ਮੰਤਰੀ ਫੜਨਵੀਸ ਨੂੰ ਬਹੁਮੱਤ ਸਿੱਧ ਕਰਨ ਲਈ ਕਿਹਾ ਹੈ।

 

 

ਪਰ ਅੱਜ ਦੇਵੇਂਦਰ ਫੜਨਵੀਸ ਵੱਲੋਂ ਪੱਖ ਰੱਖ ਰਹੇ ਮੁਕੁਲ ਰੋਹਤਗੀ ਨੇ ਦੱਸਿਆ ਕਿ ਰਾਜਪਾਲ ਨੇ ਬਹੁਮੱਤ ਸਿੱਧ ਕਰਨ ਲਈ 14 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਫੜਨਵੀਸ ਨੂੰ 7 ਦਸੰਬਰ ਤੱਕ ਬਹੁਮੱਤ ਸਿੱਧ ਕਰਨਾ ਹੋਵੇਗਾ।

 

 

ਮੁਕੁਲ ਰੋਹਤਗੀ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ’ਚ ਵਿਧਾਨ ਸਭਾ ’ਚ ਬਹੁਮੱਤ ਸਿੱਧ ਕਰਨ ਲਈ ਵਿਧਾਨ ਸਭਾ ਦੀ ਰਵਾਇਤ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪਹਿਲਾਂ ਪ੍ਰੋਟੈਮ–ਸਪੀਕਰ ਚੁਣਿਆ ਜਾਵੇ। ਫਿਰ ਵਿਧਾਇਕਾਂ ਦੀ ਸਹੁੰ–ਚੁਕਾਈ ਦੀ ਰਸਮ ਹੋਵੇ। ਉਸ ਤੋਂ ਸਪੀਕਰ ਦੀ ਚੋਣ ਹੋਵੇ। ਉਸ ਤੋਂ ਬਾਅਦ ਰਾਜਪਾਲ ਦਾ ਭਾਸ਼ਣ ਹੋਵੇ ਤੇ ਅੰਤ ’ਚ ਫ਼ਲੋਰ–ਟੈਸਟ ਹੋਵੇ।

 

 

ਇਸ ਦੇ ਨਾਲ ਹੀ ਮੁਕੁਲ ਰੋਹਤਗੀ ਨੇ ਇਹ ਵੀ ਕਿਹਾ ਕਿ ਕਰਨਾਟਕ ਨਾਲ ਮਹਾਰਾਸ਼ਟਰ ਦੇ ਮਾਮਲੇ ਦੀ ਤੁਲਨਾ ਨਹੀਂ ਹੋ ਸਕਦੀ। ਦੋਵਾਂ ਨੂੰ ਇੱਕੋ ਜਿਹਾ ਨਹੀਂ ਸਮਝਿਆ ਜਾਣਾ ਚਾਹੀਦਾ। ਮਹਾਰਾਸ਼ਟਰ ’ਚ ਵਿਧਾਇਕ ਦਲ ਦੇ ਆਗੂ ਵਜੋਂ ਅਜੀਤ ਪਵਾਰ ਬੀਜੇਪੀ ਨਾਲ ਆਏ, ਤਦ ਜਾ ਕੇ ਸਰਕਾਰ ਬਣੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Guv gave BJP time to show majority till 7th December