ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮਿਕਾ ਦੇ ਚਰਿਤਰ ਉਤੇ ਸ਼ੱਕ ਹੋਣ ਕਾਰਨ ਕੀਤਾ ਕਤਲ

ਪ੍ਰੇਮਿਕਾ ਦੇ ਚਰਿਤਰ ਉਤੇ ਸ਼ੱਕ ਹੋਣ ਕਾਰਨ ਕੀਤਾ ਕਤਲ

ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਕਿਉਂਕਿ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਦੇ ਚਰਿਤਰ ਉਤੇ ਸ਼ੱਕ ਸੀ। ਪੁਲਿਸ ਨੇ ਦੋਸ਼ੀ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਲਿਵਇਨ ਰਿਲੇਸ਼ਨ ਵਿਚ ਰਹਿੰਦੇ ਸਨ।

 

ਮ੍ਰਿਤਕ ਦੀ ਪਹਿਚਾਣ 19 ਸਾਲਾ ਖੁਸ਼ੀ ਪਰਿਹਾਰ ਵਾਸੀ ਨਾਗਪੁਰ ਵਜੋਂ ਹੋਈ ਹੈ। ਪੁਲਿਸ ਨੇ ਉਸਦੇ ਪ੍ਰੇਮੀ ਅਸ਼ਰਫ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਸੂਚਨਾ ਮਿਲੀ ਕਿ ਪੰਧੁਰਨਾ–ਨਾਗਪੁਰ ਹਾਈਵੇ ਉਤੇ ਇਕ ਲੜਕੀ ਦੀ ਲਾਸ਼ ਮਿਲੀ ਹੈ। ਜਿਸਦਾ ਚੇਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ। ਪੁਲਿਸ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਇਸ ਲੜਕੀ ਦੀ ਪਹਿਚਾਣ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਲੋਕਲ ਫੈਸ਼ਨ ਸ਼ੋਅ ਵਿਚ ਹਿੱਸਾ ਲਿਆ ਕਰਦੀ ਸੀ ਅਤੇ ਉਸਦਾ ਸੁਪਨਾ ਅੱਗੇ ਜਾ ਕੇ ਮਾਡਲ ਬਣਨਾ ਸੀ।

 

ਇਸ ਕੇਸ ਵਿਚ ਦੋਸ਼ੀ ਸ਼ੇਖ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਪ੍ਰੇਮਿਕਾ ਨੂੰ ਇਸ ਲਈ ਮਾਰਿਆ ਕਿਉਂਕਿ ਉਸ ਨੂੰ ਉਸਦੇ ਚਰਿਤਰ ਉਤੇ ਸ਼ੱਕ ਸੀ।  ਪੁਲਿਸ ਅਨੁਸਾਰ ਅਜਿਹਾ ਲੱਗਦਾ ਹੈ ਕਿ ਦੋਸ਼ੀ ਸ਼ੇਖ ਨੇ 12 ਜੁਲਾਈ ਨੂੰ ਕਾਰ ਵਿਚ ਆਪਣੀ ਪ੍ਰੇਮਿਕਾ ਨਾਲ ਸਫਰ ਕੀਤਾ। ਬਾਅਦ ਵਿਚ ਨਾਗਪੁਰ–ਪੰਧੁਰਨਾ ਹਾਈਵੇ ਉਤੇ ਜਾ ਕੇ ਉਸ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Lover boy killed Girlfriend on the base of doubt