ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ 'ਚ ਮਾਰਸ਼ਲਾਂ ਨਾਲ ਧੱਕਾਮੁੱਕੀ ਮਗਰੋਂ 2 ਕਾਂਗਰਸੀ ਸੰਸਦ ਮੈਂਬਰ ਮੁਅੱਤਲ

ਮਹਾਰਾਸ਼ਟਰ 'ਚ ਸਿਆਸੀ ਉਲਟ–ਫੇਰ ਹਾਲੇ ਵੀ ਜਾਰੀ ਹੈ। ਇਸ ਨੂੰ ਲੈ ਕੇ ਅੱਜ ਵਿਰੋਧੀ ਧਿਰਾਂ ਨੇ ਸਦਨ 'ਚ ਜ਼ੋਰਦਾਰ ਹੰਗਾਮਾ ਕੀਤਾ। ਕਾਂਗਰਸ ਨੇ ਮਹਾਰਾਸ਼ਟਰ 'ਚ ਜਾਰੀ ਸਿਆਸੀ ਘਟਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋ ਕਾਂਗਰਸੀ ਵਿਧਾਇਕਾਂ ਹਿਬੀ ਏਡੇਨ ਅਤੇ ਟੀ.ਐਨ. ਪ੍ਰਤਾਪਨ ਦੀ ਮਾਰਸ਼ਲਾਂ ਨਾਲ ਧੱਕਾਮੁੱਖੀ ਵੀ ਹੋਈ। ਬਾਅਦ 'ਚ ਸਪੀਕਰ ਓਮ ਬਿਰਲਾ ਨੇ ਦੋਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ।

 


ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਕਾਫ਼ੀ ਪ੍ਰਭਾਵਤ ਰਹੀ। ਭਾਰੀ ਹੰਗਾਮੇ ਵਿਚਕਾਰ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਅਤੇ ਰਾਜ ਸਭਾ ਦੁਪਹਿਰ 2 ਵਜੇ ਤਕ ਮਲਤਵੀ ਕੀਤੀ ਗਈ। 12 ਵਜੇ ਲੋਕ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੁੰਦੇ ਹੀ ਉਸ ਨੂੰ ਦੁਬਾਰਾ 2 ਵਜੇ ਲਈ ਮੁਲਤਵੀ ਕਰ ਦਿੱਤਾ ਗਿਆ।
 

ਲੋਕ ਸਭਾ 'ਚ ਪ੍ਰਸ਼ਨ ਕਾਲ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਰਕਾਰ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਕਾਂਗਰਸੀ ਆਗੂ ਲਗਾਤਾਰ 'ਸੰਵਿਧਾਨ ਦੀ ਹੱਤਿਆ ਬੰਦ ਕਰੋ... ਬੰਦ ਕਰੋ' ਦੇ ਨਾਹਰੇ ਲਗਾ ਰਹੇ ਸਨ। ਇਸ ਦੌਰਾਨ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਣ ਲਈ ਸੱਦਾ ਦਿੱਤਾ।

ਰਾਹੁਲ ਗਾਂਧੀ ਨੇ ਕਿਹਾ, "ਮੈਂ ਸਦਨ 'ਚ ਸਵਾਲ ਪੁੱਛਣ ਆਇਆ ਹਾਂ, ਪਰ ਜਦੋਂ ਮਹਾਰਾਸ਼ਟਰ 'ਚ ਲੋਕਤੰਤਰ ਦੀ ਹੱਤਿਆ ਹੋ ਚੁੱਕੀ ਹੈ ਤਾਂ ਇਸ ਦਾ ਕੋਈ ਮਤਲਬ ਨਹੀਂ।" ਕਾਂਗਰਸੀ ਸੰਸਦ ਮੈਂਬਰਾਂ ਨੇ ਸੋਨੀਆ ਗਾਂਧੀ ਦੀ ਅਗਵਾਈ 'ਚ ਸੰਸਦ ਭਵਨ 'ਚ ਵੀ ਪ੍ਰਦਰਸ਼ਨ ਕੀਤਾ। ਪਾਰਟੀ ਮੰਗਲਵਾਰ ਨੂੰ ਵੀ ਅੰਬੇਦਕਰ ਦੀ ਮੂਰਤੀ ਨੇੜੇ ਪ੍ਰਦਰਸ਼ਨ ਕਰੇਗੀ।
 

ਕਾਂਗਰਸੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੀ ਵੈਲ 'ਚ ਆ ਕੇ ਹੰਗਾਮਾ ਅਤੇ ਨਾਹਰੇਬਾਜ਼ੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸਦਨ ਦੀ ਮਰਿਆਦਾ ਬਣਾਈ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਰ ਉਹ ਨਹੀਂ ਮੰਨੇ। ਇਸ 'ਤੇ ਮਾਰਸ਼ਲਾਂ ਨੇ ਕੁਝ ਸੰਸਦ ਮੈਂਬਰਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ। ਨਾਰਾਜ਼ ਸਪੀਕਰ ਨੇ ਹੰਗਾਮਾ ਕਰਨ ਵਾਲੇ ਸੰਸਦਾਂ ਨੂੰ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਅਤੇ ਅੱਗੇ ਸਖ਼ਤ ਕਾਰਵਾਈ ਹੋਵੇਗੀ। ਸਪੀਕਰ ਨੇ ਗਾਂਧੀ ਦੀ ਮੂਰਤੀ ਨੇੜੇ ਪ੍ਰਦਰਸ਼ਨ ਕਰਨ ਅਤੇ ਫਿਰ ਮਾਫ਼ੀ ਨਾ ਮੰਗਣ 'ਤੇ ਕਾਂਗਰਸ ਸੰਸਦ ਮੈਂਬਰ ਟੀ.ਐਨ. ਪ੍ਰਤਾਪਨ ਅਤੇ ਹਿਬੀ ਏਡੇਨ ਨੂੰ ਮੁਅੱਤਲ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra political crisis : 2 Congress MPs suspended from Lok Sabha