ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੇ 1.31 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦੀ ਪ੍ਰਵਾਨਗੀ

ਮਹਾਰਾਸ਼ਟਰ ਦੇ 1.31 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦੀ ਪ੍ਰਵਾਨਗੀ

ਮਹਾਰਾਸ਼ਟਰ ਦੀਆਂ 38 ਖੰਡ ਮਿਲਾਂ ਦੇ 1.31 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਆਪੋ–ਆਪਣੇ ਪਿੰਡਾਂ/ਘਰਾਂ ਨੂੰ ਚਲੇ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਰ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਹੋਵੇਗੀ। ਰਾਜ ਦੇ ਸਮਾਜਕ ਨਿਆਂ ਮੰਤਰੀ ਧਨੰਜੇ ਮੁੰਡੇ ਨੇ ਇਹ ਜਾਣਕਾਰੀ ਦਿੱਤੀ।

 

 

ਮੰਤਰੀ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ 1.31 ਲੱਖ ਪ੍ਰਵਾਸੀ ਮਜ਼ਦੂਰ ਰਾਜ ਦੀਆਂ 38 ਖੰਡ ਮਿਲਾਂ ਦੇ ਕੈਂਪਸਾਂ ਵਿੱਚ ਬਣੇ ਅਸਥਾਈ ਟਿਕਾਣਿਆਂ ’ਚ ਰਹਿ ਰਹੇ ਹਨ; ਜਦ ਕਿ ਕਈ ਹੋਰ ਮਜ਼ਦੂਰ ਦੂਜੀਆਂ ਥਾਵਾਂ ’ਤੇ ਫਸੇ ਹੋਏ ਹਨ।

 

 

ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਜਦੋਂ ਆਪਣੇ ਪਿੰਡਾਂ ਨੂੰ ਪਰਤਣਗੇ, ਤਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਭਾਰੀ ਗਿਣਤੀ ਵਿੱਚ ਆਵਾਜਾਈ ਹੋਵੇਗੀ। ਇਹ ਆਵਾਜਾਈ ਮਹਾਰਾਸ਼ਟਰ ਸੂਬੇ ਅੰਦਰ ਹੀ ਰਹੇਗੀ, ਬਾਹਰ ਨਹੀਂ ਜਾਵੇਗੀ।

 

 

ਸ੍ਰੀ ਮੁੰਡੇ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ਖੰਡ ਮਿਲਾਂ ’ਚ ਕੰਮ ਕਰਨ ਵਾਲੇ ਮੇਰੇ ਭਰਾਵੋ, ਤੁਹਾਡੇ ਲਈ ਇੱਕ ਵਧੀਆ ਖ਼ਬਰ ਹੈ। ਤੁਸੀਂ ਹੁਣ ਆਪੋ–ਆਪਣੇ ਪਿੰਡਾਂ ਨੂੰ ਪਰਤ ਸਕਦੇ ਹੋ। ਸਰਕਾਰ ਨੇ ਇਸ ਬਾਰੇ ਹੁਕਮ ਜਾਰੀ ਕੀਤਾ ਹੈ।

 

 

ਸਰਕਾਰ ਦੇ ਇਸ ਫ਼ੈਸਲੇ ਨਾਲ ਬੀੜ ਅਤੇ ਅਹਿਮਦਨਗਰ ਦੇ ਮਜ਼ਦੂਰਾਂ ਨੂੰ ਫ਼ਾਇਦਾ ਹੋਵੇਗਾ, ਜੋ ਪੱਛਮੀ ਮਹਾਰਾਸ਼ਟਰ, ਕਰਨਾਟਕ ਲੱਗਦੇ ਸਰਹੱਦੀ ਖੇਤਰਾਂ ਤੇ ਰਾਜ ਦੇ ਹੋਰ ਹਿੱਸਿਆਂ ’ਚ ਫਸੇ ਹੋਏ ਹਨ।

 

 

ਬਿਆਨ ’ਚ ਕਿਹਾ ਗਿਆ ਹੈ ਕਿ ਖੰਡ ਮਿਲ ਦੇ ਮਾਲਕਾਂ ਨੂੰ ਇਨ੍ਹਾਂ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੇਂਬਰਾਂ ਦੀ ਜਾਂਚਾ ਕਰਵਾਉਣੀ ਹੋਵੇਗੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਤੇ ਰਾਜ ਦੇ ਮਾਲ ਮੰਤਰੀ ਬਾਲਾਸਾਹਿਬ ਥੋਰਾਟ ਨੇ ਕੱਲ੍ਹ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ 14 ਅਪ੍ਰੈਲ ਨੂੰ ਮੁੰਬਈ ’ਚ ਬਾਂਦਰਾ ਸਟੇਸ਼ਨ ਕੋਲ ਪ੍ਰਵਾਸੀ ਮਜ਼ਦੂਰਾਂ ਦਾ ਇਕੱਠੇ ਹੋਣਾ ਸਿਆਸੀ ਸਾਜ਼ਿਸ਼ ਹੋ ਸਕਦੀ ਹੈ।

 

 

ਸ੍ਰੀ ਥੋਰਾਟ ਨੇ ਕਿਹਾ ਕਿ ਭੀੜ ਇਕੱਠੀ ਹੋਣ ਦੇ ਤੁਰੰਤ ਬਾਅਦ ਟਵਿਟਰ ਉੱਤੇ ‘ਊਧਵ ਅਸਤੀਫ਼ਾ ਦੇਵੋ’ ਅਤੇ ‘ਰਾਸ਼ਟਰਪਤੀ ਰਾਜ ਲਾਗੂ ਕਰੋ’ ਜਿਹੇ ਹੈਸ਼–ਟੈਗ ਛਾਏ ਹੋਏ ਸਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਜ ਦੇ ਮੁੱਖ ਮੰਤਰੀ ਨੂੰ ਫ਼ੋਨ ਕੀਤਾ।

 

 

ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਵਾਲੇ ਗੁਜਰਾਤ ਦੇ ਸ਼ਹਿਰ ਸੂਰਤ ’ਚ ਦੋ ਵਾਰ ਪ੍ਰਵਾਸੀ ਮਜ਼ਦੂਰ ਸੜਕਾਂ ’ਤੇ ਆਏ ਅਤੇ ਦੇਸ਼ ਵਿੱਚ ਹੋਰ ਥਾਵਾਂ ’ਤੇ ਵੀ ਪਰ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਫ਼ੋਨ ਕੀਤਾ ਜਾਂ ਬਾਂਦਰਾ ਵਾਲੀ ਘਟਨਾ ਤੋਂ ਬਾਅਦ ਟਵਿਟਰ ਉੱਤੇ ਜੰਗ ਛੇੜੀ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra s 1 Lakh 31 Thousand Immigrant Labourers allowed to go their homes