ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋਸਤ ਦੀ ਨਾਬਾਲਗ਼ ਧੀ ਨਾਲ ਜਿਨਸੀ ਛੇੜਖਾਨੀ ਕਰਨ ਵਾਲਾ DIG ਮੁਅੱਤਲ

ਦੋਸਤ ਦੀ ਨਾਬਾਲਗ਼ ਧੀ ਨਾਲ ਜਿਨਸੀ ਛੇੜਖਾਨੀ ਕਰਨ ਵਾਲਾ DIG ਮੁਅੱਤਲ

ਮਹਾਰਾਸ਼ਟਰ ’ਚ ਦੋਸਤ ਦੀ ਨਾਬਾਲਗ਼ ਧੀ ਨਾਲ ਜਿਨਸੀ ਛੇੜਖਾਨੀ ਕਰਨ ਵਾਲੇ ਭਗੌੜੇ ਡੀਆਈਜੀ–ਪੁਲਿਸ (ਡਿਪਟੀ ਇੰਸਪੈਕਟਰ ਜਨਰਲ–ਪੁਲਿਸ – DIG Police) ਨਿਸ਼ੀਕਾਂਤ ਮੋਰੇ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਇਹ ਜਾਣਕਾਰੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦਿੱਤੀ।

 

 

ਨਿਸ਼ੀਕਾਂਤ ਮੋਰੇ ਇਸ ਵੇਲੇ ਮਹਾਰਾਸ਼ਟਰ ਦੇ ਡੀਆਈਜੀ (ਮੋਟਰ–ਵਾਹਨ) ਵਜੋਂ ਤਾਇਨਾਤ ਸੀ। ਉਸ ਵਿਰੁੱਧ ਜਿਨਸੀ (ਸੈਕਸੁਅਲ) ਛੇੜਖਾਨੀ ਦਾ ਮਾਮਲਾ ਦਰਜ ਹੋਣ ਦੇ ਦੋ ਹਫ਼ਤਿਆਂ ਬਾਅਦ ਅਜਿਹੀ ਕਾਰਵਾਈ ਕੀਤੀ ਗਈ ਹੈ। ਉਸ ਵਿਰੁੱਧ ਨਵੀਂ ਮੁੰਬਈ ਦੇ ਤਾਲੋਜਾ ਪੁਲਿਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ।

 

 

ਗ੍ਰਹਿ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਡੀਜੀਪੀ ਵੱਲੋਂ ਦਿੱਤੀ ਰਿਪੋਰਟ ਤੋਂ ਬਾਅਦ ਡੀਆਈਜੀ ਨੂੰ ਮੁਅੱਤਲ ਭਾਵ ਸਸਪੈਂਡ ਕੀਤਾ ਗਿਆ ਹੈ। ਡੀਜੀਪੀ ਨੇ ਸੀਨੀਅਰ IPS ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਸਿਫ਼ਾਰਸ਼ ਵੀ ਕੀਤੀ ਹੈ। ਡੀਆਈਜੀ ਹਾਲੇ ਭਗੌੜਾ ਾਹੈ।

 

 

ਨਵੀਂ ਮੁੰਬਈ ਪੁਲਿਸ ਮੁਤਾਬਕ ਜਿਨਸੀ ਛੇੜਖਾਨੀ ਦੀ ਘਟਨਾ ਤਾਲੋਜਾ ’ਚ ਜੂਨ 2019 ’ਚ 17 ਸਾਲਾ ਲੜਕੀ ਦੇ ਘਰ ’ਚ ਉਸ ਦੀ ਆਪਣੇ ਜਨਮ ਦਿਨ ਦੀ ਪਾਰਟੀ ਮੌਕੇ ਵਾਪਰੀ ਸੀ।

 

 

ਆਈਪੀਐੱਸ ਅਧਿਕਾਰੀ ਵਿਰੁੱਧ ਕੇਸ 26 ਦਸੰਬਰ, 2019 ਨੂੰ ਦਾਇਰ ਕੀਤਾ ਗਿਆ ਸੀ। ਉਸ ਵਿਰੁੱਧ ਕੁੜੀ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਅਧਿਕਾਰੀ ਤੇ ਪੀੜਤ ਕੁੜੀ ਦੇ ਪਿਤਾ ਆਪਸ ’ਚ ਦੋਸਤ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra s absconding DIG suspended who sexually harassed friend s minor daughter