ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਸ਼ਿਵਸੈਨਾ ਨਾਲ ਗਠਜੋੜ 'ਤੇ ਕਾਂਗਰਸ ਕਾਰਜ ਕਮੇਟੀ ਨੇ ਲਾਈ ਮੋਹਰ

ਕਾਂਗਰਸ ਕਾਰਜ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵੀਰਵਾਰ ਨੂੰ ਹੋਈ ਜਿਸ ਵਿੱਚ ਸ਼ਿਵਸੈਨਾ  ਨਾਲ ਮਹਾਰਾਸ਼ਟਰ ਵਿੱਚ ਗੱਠਜੋੜ ਦੇ ਮੁੱਦੇ ਉੱਤੇ ਚਰਚਾ ਹੋਈ। ਸੂਤਰਾਂ ਅਨੁਸਾਰ ਸੀਡਬਲਿਊਸੀ ਨੇ ਦੱਸਿਆ ਗੱਠਜੋੜ ਨੂੰ ਰਹੀ ਝੰਡੀ ਦੇ ਦਿੱਤੀ ਗਈ ਹੈ।

 

ਆਈਏਐਨਐਸ ਦੇ ਅਨੁਸਾਰ, ਕਾਰਜ ਕਮੇਟੀ ਦੀ ਮੀਟਿੰਗ ਤੋਂ ਬਾਅਦ ਮਹਾਰਾਸ਼ਟਰ ਦੇ ਇੰਚਾਰਜ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਐਨਸੀਪੀ ਨਾਲ ਆਪਣੀ ਗੱਲਬਾਤ ਬਾਰੇ ਸੀਡਬਲਿਊਸੀ ਨੂੰ ਜਾਣਕਾਰੀ ਦਿੱਤੀ ਹੈ।

 

ਮੀਟਿੰਗ ਵਿੱਚ ਕਾਂਗਰਸ ਨੇਤਾ ਕੇਸੀ ਵਣੂਗੋਪਾਲ, ਅਧੀਰ ਰੰਜਨ ਚੌਧਰੀ, ਅੰਬਿਕਾ ਸੋਨੀ, ਅਹਿਮਦ ਪੇਟਲ, ਏ ਕੇ ਐਂਟਨੀ ਸਣੇ ਕਈ ਕਾਂਗਰਸੀ ਨੇਤਾ ਸ਼ਾਮਲ ਹੋਏ। ਤਿੰਨਾਂ ਪਾਰਟੀਆਂ ਦੀ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਇੱਕ ਬੈਠਕ ਹੈ ਜਿਸ ਵਿੱਚ ਗੱਠਜੋੜ ਦਾ ਐਲਾਨ ਹੋ ਸਕਦਾ ਹੈ।


ਤੁਹਾਨੂੰ ਦੱਸ ਦਈਏ ਕਿ ਕਾਂਗਰਸ-ਐਨਸੀਪੀ ਦਰਮਿਆਨ ਬੁੱਧਵਾਰ ਨੂੰ ਪੰਜ ਘੰਟਿਆਂ ਦੀ ਲੰਬੀ ਬੈਠਕ ਹੋਈ ਜੋ ਅੱਧੀ ਰਾਤ ਦੇ ਕਰੀਬ ਖ਼ਤਮ ਹੋਈ ਅਤੇ ਇਸ ਤੋਂ ਬਾਅਦ ਸ਼ਿਵ ਸੈਨਾ ਨਾਲ ਫ਼ੋਨ ‘ਤੇ ਘੱਟੋ ਘੱਟ ਸਾਂਝਾ ਪ੍ਰੋਗਰਾਮ ‘ਤੇ ਸਹਿਮਤੀ ਬਣ ਗਈ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra top agenda at Congress meet at Sonia Gandhi s residence