ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ ਬਣਨਗੇ ਮੁੱਖ ਮੰਤਰੀ, ਇਹ 6 ਆਗੂ ਲੈਣਗੇ ਮੰਤਰੀ ਅਹੁਦੇ ਦੀ ਸਹੁੰ

ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ 'ਤੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੇ ਨਾਲ ਅੱਜ ਹੋਰ ਵੀ ਕਈ ਦਿੱਗਜ ਆਗੂ ਮੰਤਰੀ ਅਹੁਦੇ ਦੀ ਸਹੁੰ ਲੈਣਗੇ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤਾ ਪ੍ਰਫੁੱਲ ਪਟੇਲ ਨੇ ਦੱਸਿਆ ਕਿ ਸੂਬਾ ਕੈਬਨਿਟ ਮੰਤਰੀਆਂ ਦਾ ਐਲਾਨ ਅੱਜ ਨਹੀਂ ਹੋਵੇਗਾ। ਮਤਲਬ ਵੀਰਵਾਰ ਨੂੰ ਤਿੰਨਾਂ ਪਾਰਟੀਆਂ ਦੇ ਸਿਰਫ਼ ਦੋ-ਦੋ ਨੇਤਾ ਮੰਤਰੀ ਅਹੁਦੇ ਦੀ ਸਹੁੰ ਲੈਣਗੇ।
 

ਚਰਚਾ ਸੀ ਕਿ ਅਜੀਤ ਪਵਾਰ ਵੀ ਅੱਜ ਸਹੁੰ ਲੈਣਗੇ। ਪਰ ਖੁਦ ਅਜੀਤ ਪਵਾਰ ਨੂੰ ਦੱਸਿਆ ਕਿ ਉਹ ਅੱਜ ਸਹੁੰ ਨਹੀਂ ਚੁੱਕਣਗੇ। ਅਜੀਤ ਪਵਾਰ ਨੇ ਦੱਸਿਆ ਕਿ ਅੱਜ ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਦੇ ਦੋ-ਦੋ ਨੇਤਾ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
 

ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਦੇ 'ਮਹਾ ਵਿਕਾਸ ਅਗਾੜੀ' ਦੀ ਬੈਠਕ ਤੋਂ ਬਾਅਦ ਪ੍ਰਫੁੱਲ ਪਟੇਲ ਨੇ ਦੱਸਿਆ ਕਿ ਕਾਂਗਰਸ ਨੂੰ ਵਿਧਾਨ ਸਭਾ ਪ੍ਰਧਾਨ ਦਾ ਅਹੁਦਾ ਮਿਲੇਗਾ, ਜਦਕਿ ਰਾਕਾਂਪਾ ਨੂੰ ਵਿਧਾਨ ਸਭਾ ਦੇ ਉਪ ਪ੍ਰਧਾਨ ਦਾ ਅਹੁਦਾ ਮਿਲੇਗਾ।


 

ਇਹ ਨੇਤਾ ਅੱਜ ਚੁੱਕ ਸਕਦੇ ਹਨ ਸਹੁੰ :
ਹਾਲੇ ਇਸ ਗੱਲ ਦੀ ਕਿਸੇ ਵੀ ਪਾਰਟੀ ਨੇ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਐਨਸੀਪੀ ਤੋਂ ਜਯੰਤ ਪਾਟਿਲ ਅਤੇ ਛਗਨ ਭੁਜਬਲ, ਸ਼ਿਵਸੈਨਾ ਤੋਂ ਸੁਭਾਸ਼ ਦੇਸਾਈ, ਏਕਨਾਥ ਸ਼ਿੰਦੇ ਅਤੇ ਕਾਂਗਰਸ ਤੋਂ ਬਾਲਾਸਾਹਿਬ ਥੋਰਾਟ ਤੇ ਅਸ਼ੋਕ ਚਵਹਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ।

ਸਮਾਗਮ 'ਚ ਸੁਰੱਖਿਆ ਲਈ 2000 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ :
ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਵੀਰਵਾਰ ਸ਼ਾਮ ਨੂੰ ਸਹੁੰ ਚੁੱਕਣ ਜਾ ਰਹੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਸਹੁੰ ਚੁੱਕ ਸਮਾਰੋਹ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਸੁਰੱਖਿਆ ਇੰਤਜ਼ਾਮਾਂ ਦੇ ਅਧੀਨ ਸ਼ਿਵਾਜੀ ਪਾਰਕ ਦੀ ਸੁਰੱਖਿਆ 'ਚ ਘੱਟੋ-ਘੱਟ 2000 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪੁਲfਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਇਤਿਹਾਸਕ ਸਥਾਨ ਅੱਜ ਸ਼ਾਮ ਇਕ ਤਰ੍ਹਾਂ ਨਾਲ ਕਿਲ੍ਹੇ 'ਚ ਤਬਦੀਲ ਹੋ ਜਾਵੇਗਾ, ਜਿਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤੁਰੰਤ ਪ੍ਰਤੀਕਿਰਿਆ ਦਲ, ਦੰਗਾ ਵਿਰੋਧੀ ਪੁਲfਸ, ਰਾਜ ਰਿਜ਼ਰਵ ਪੁਲਿਸ ਫੋਰਸ, ਸਥਾਨਕ ਹਥਿਆਰਬੰਦ ਪੁਲਿਸ ਅਤੇ ਬੰਬ ਨਿਕਾਰਾ ਦਸਤੇ ਸਮੇਤ ਵੱਖ-ਵੱਖ ਸੁਰੱਖਿਆ ਫੋਰਸਾਂ ਦੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Uddhav Thackeray swearing-in live Today these veteran leaders will also take oath as Maharashtra ministers