ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਲਾਗੂ ਨਹੀਂ ਹੋਵੇਗਾ ਨਾਗਰਿਕਤਾ ਕਾਨੂੰਨ : ਊਧਵ ਠਾਕਰੇ

ਨਾਗਰਿਕਤਾ ਸੋਧ ਕਾਨੂੰਨ ਬਾਰੇ ਸ਼ਿਵਸੈਨਾ ਨੇ ਕਿਹਾ ਹੈ ਕਿ ਉਹ ਸੂਬੇ 'ਚ ਇਸ ਕਾਨੂੰਨ ਨੂੰ ਲਾਗੂ ਨਹੀਂ ਕਰੇਗੀ। ਪਹਿਲਾਂ ਮਹਾਰਾਸ਼ਟਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਉਹ ਨਾਗਰਿਕਤਾ ਸੋਧ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜਾਰ ਕਰੇਗੀ ਪਰ ਇਸ ਦੇ ਠੀਕ ਇੱਕ ਦਿਨ ਬਾਅਦ ਹੀ ਸ਼ਿਵਸੈਨਾ ਨੇ ਕਿਹਾ ਕਿ ਮਹਾਰਾਸ਼ਟਰ 'ਚ ਨਾਗਰਿਕਤਾ ਕਾਨੂੰਨ ਲਾਗੂ ਨਹੀਂ ਕੀਤਾ ਜਾਵੇਗਾ।
 

ਮੁੰਬਈ 'ਚ ਮੁਸਲਿਮ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਮੁਸਲਮਾਨਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ 'ਚ ਕਿਸੇ ਵੀ ਭਾਈਚਾਰੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਡਰਨਾ ਨਹੀਂ ਚਾਹੀਦਾ ਹੈ।
 

ਇਹ ਪਹਿਲਾਂ ਮੌਕਾ ਹੈ, ਜਦੋਂ ਮਹਾਰਾਸ਼ਟਰ ਸਰਕਾਰ ਨੇ ਸੀਏਏ ਅਤੇ ਐਨਆਰਸੀ ਬਾਰੇ ਸਾਫ-ਸਾਫ ਕਿਹਾ ਹੈ ਕਿ ਮਹਾਰਾਸ਼ਟਰ 'ਚ ਇਹ ਲਾਗੂ ਨਹੀਂ ਹੋਵੇਗਾ। ਉੱਥੇ ਹੀ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਬਾਲਾ ਸਾਹਿਬ ਥੋਰਟ ਨੇ ਕਿਹਾ ਕਿ ਮਹਾਰਾਸ਼ਟਰ ਧਰਮ ਨਿਰਪੱਖ ਵਿਚਾਰਧਾਰਾ 'ਚ ਭਰੋਸਾ ਰੱਖਦੀ ਹੈ। ਇਸ ਸੂਬੇ ਨੇ ਕਿਸੇ ਧਰਮ, ਭਾਈਚਾਰੇ ਦੇ ਨਾਂ 'ਤੇ ਕੋਈ ਵੰਡ ਨਹੀਂ ਕੀਤੀ ਹੈ। ਅੱਜ ਵੀ ਮਹਾਰਾਸ਼ਟਰ ਸੰਵਿਧਾਨ ਦੀ ਰੱਖਿਆ ਲਈ ਖੜ੍ਹਾ ਹੈ। ਸੀਏਏ ਅਤੇ ਐਨਆਰਸੀ ਦੇਸ਼ ਦੀ ਆਤਮਾ ਨੂੰ ਸੱਟ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਅਸੀ ਭਾਜਪਾ ਨੂੰ ਇਸ 'ਚ ਸਫਲ ਨਹੀਂ ਹੋਣ ਦਿਆਂਗੇ। ਮਹਾਰਾਸ਼ਟਰ 'ਚ ਸਈਏਏ ਅਤੇ ਐਨਆਰਸੀ ਲਾਗੂ ਨਹੀਂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra will not implement CAA or NRC Chief Minister Uddhav Thackeray