ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੀ ਔਰਤ ਨੇ ਮੰਗੀ, ਮੁਰਗ਼ੇ ਵਿਰੁੱਧ ਪੁਲਿਸ ਕਾਰਵਾਈ

ਮਹਾਰਾਸ਼ਟਰ ਦੀ ਔਰਤ ਨੇ ਮੰਗੀ, ਮੁਰਗ਼ੇ ਵਿਰੁੱਧ ਪੁਲਿਸ ਕਾਰਵਾਈ

ਮੁਰਗ਼ੇ ਦੀ ਸਵੇਰ ਦੀ ਬਾਂਗ ਕਾਰਨ ਰੋਜ਼ਾਨਾ ਨੀਂਦਰ ਟੁੱਟਣ ਤੋਂ ਡਾਢੀ ਦੁਖੀ ਇੱਕ ਔਰਤ ਨੇ ਪੁਲਿਸ ਨੂੰ ਬਾਕਾਇਦਾ ਅਰਜ਼ੀ ਦੇ ਕੇ ਬੇਨਤੀ ਕੀਤੀ ਕਿ ਇਸ ਮੁਰਗ਼ੇ ਵਿਰੁੱਧ ਤੁਰੰਤ ਕੋਈ ਕਾਰਵਾਈ ਕੀਤੀ ਜਾਵੇ। ਇਹ ਘਟਨਾ ਮਹਾਰਾਸ਼ਟਰ ਸੂਬੇ ਦੇ ਪੁਣੇ ਜ਼ਿਲ੍ਹੇ ਦੀ ਹੈ। ਸ਼ਿਕਾਇਤਕਰਤਾ ਨੇ ਮੁਰਗ਼ੇ ਦੇ ਨਾਲ–ਨਾਲ ਉਸ ਦੇ ਮਾਲਕ ਵਿਰੁੱਧ ਵੀ ਕੋਈ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 

 

ਸਮਰੱਥ ਪੁਲਿਸ ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ’ਚ ਸੋਮਵਾਰ ਪੇਠ ਇਲਾਕੇ ਦੀ ਨਿਵਾਸੀ ਔਰਤ ਨੇ ਕਿਹਾ ਹੈ ਕਿ ਮੁਰਗ਼ਾ ਰੋਜ਼ਾਨਾ ਉਸ ਦੇ ਘਰ ਦੇ ਬਾਹਰ ਆ ਕੇ ਤੜਕੇ ਹੀ ਬਾਂਗਾਂ ਦੇਣ ਲੱਗ ਪੈਂਦਾ ਹੈ, ਜਿਸ ਨਾਲ ਉਸ ਦੀ ਨੀਂਦਰ ਟੁੱਟ ਜਾਂਦੀ ਹੈ। ਉਸ ਨੇ ਕਿਹਾ ਕਿ ਉਹ ਮੁਰਗ਼ੇ ਤੋਂ ਹੁਣ ਡਾਢੀ ਦੁਖੀ ਹੋ ਗਈ ਹੈ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਰਜ਼ੀ ਉੱਤੇ ਦਿੱਤੇ ਪਤੇ ਉੱਪਰ ਜਾ ਕੇ ਵੇਖਿਆ ਕਿ ਉਹ ਔਰਤ ਤਾਂ ਉੱਥੇ ਰਹਿੰਦੀ ਹੀ ਨਹੀਂ ਹੈ। ਉਹ ਘਰ ਤਾਂ ਉਸ ਦੀ ਭੈਣ ਦਾ ਹੈ। ਉਹ ਕੁਝ ਦਿਨ ਆਪਣੀ ਭੈਣ ਕੋਲ ਰਹਿਣ ਲਈ ਤਾਂ ਜ਼ਰੂਰ ਆਈ ਸੀ ਪਰ ਅਰਜ਼ੀ ਦੇਣ ਤੋਂ ਬਾਅਦ ਉਹ ਵਾਪਸ ਚਲੀ ਗਈ।

 

 

ਜਦੋਂ ਪੁਲਿਸ ਨੇ ਉਸ ਸ਼ਿਕਾਇਤਕਰਤਾ ਦੀ ਭੈਣ ਤੱਕ ਪਹੁੰਚ ਕੀਤੀ, ਤਾਂ ਭੈਣ ਨੇ ਕਿਹਾ ਕਿ ਉਸ ਦੀ ਭੈਣ ਥੋੜ੍ਹੀ ਸਨਕੀ ਹੈ ਤੇ ਉਹ ਆਪਣੇ ਗੁਆਂਢੀ ਵਿਰੁੱਧ ਕੋਈ ਪੁਲਿਸ ਕਾਰਵਾਈ ਨਹੀਂ ਚਾਹੁੰਦੀ।

 

 

ਇਸੇ ਲਈ ਪੁਲਿਸ ਨੇ ਉਸ ਸ਼ਿਕਾਇਤ ਦੇ ਆਧਾਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਮਾਮਲਾ ਦਰਜ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra woman asked Police action against Cock