ਅਗਲੀ ਕਹਾਣੀ

ਮਹਾਰਾਸ਼ਟਰ : ਸੜਕੇ ਹਾਦਸੇ ਵਿਚ 6 ਦੀ ਮੌਤ, 15 ਜ਼ਖਮੀ

ਮਹਾਰਾਸ਼ਟਰ : ਸੜਕੇ ਹਾਦਸੇ ਵਿਚ 6 ਦੀ ਮੌਤ, 15 ਜ਼ਖਮੀ

ਮਹਾਰਾਸ਼ਟਰ ਦੇ ਸਾਤਾਰਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਸਵੇਰੇ ਇਕ ਬੱਸ ਨੇ ਸੜਕ ਉਤੇ ਖੜ੍ਹੇ ਟਰੱਕ ਵਿਚਟੱਕਰ ਮਾਰ ਦਿੱਤੀ ਜਿਸ ਵਿਚ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ–ਬੇਂਗਲੁਰੂ ਰਾਸ਼ਟਰੀ ਰਾਜ ਮਾਰਗ ਨੰਬਰ 4 ਉਤੇ ਇੱਥੋਂ ਕਰੀਬ 110 ਕਿਲੋਮੀਟਰ ਦੂਰ ਸਥਿਤ ਮਹਸਵੇ ਪਿੰਡ ਦੇ ਸਮੀਪ ਸਵੇਰੇ ਕਰੀਬ ਪੰਜ ਵਜੇ ਇਹ ਹਾਦਸਾ ਹੋਇਆ।

 

ਅਧਿਕਾਰੀ ਨੇ ਦੱਸਿਆ ਕਿ ਨਿੱਜੀ ਬੱਸ ਮੁੰਬਈ ਤੋਂ ਕਰਨਾਟਕ ਦੇ ਬੇਲਗਾਵੀ ਜਾ ਰਹੀ ਸੀ, ਜਦੋਂ ਉਸਨੇ ਮਹਸਵੇ ਪਿੰਡ ਦੇ ਸਮੀਪ ਇਕ ਟਰੱਕ ਨੂੰ ਪਿਛੇ ਤੋਂ ਟੱਕਰ ਮਾਰੀ। ਘਟਨਾ ਦੀ ਸੂਚਨਾ ਮਿਲਣ ਬਾਅਦ ਸਾਤਾਰਾ ਪੁਲਿਸ ਅਤੇ ਐਬੁਲੈਂਸ ਘਟਨਾ ਸਥਾਨ ਉਤੇ ਪਹੁੰਚੀ।

 

 

ਸਾਤਾਰਾ ਦੇ ਪੁਲਿਸ ਸੁਪਰਡੈਂਟ ਤੇਜਸਵੀ ਸਤਪੁਤੇ ਨੇ ਕਿਹਾ ਕਿ ਹਾਦਸੇ ਵਿਚ ਬੱਸ ਡਰਾਈਵਰ ਸਮੇਤ ਘੱਟੋ ਘੱਟ ਅਤੇ 15 ਹੋਰ ਜ਼ਖਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀਆਂ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਇਨ੍ਹਾਂ ਵਿਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

ਇਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੜਕੇ ਸੜਕ ਉਤੇ ਵਿਜੀਬਿਲਿਟੀ ਘੱਟ ਹੋਣ ਕਾਰਨ ਬੱਸ ਡਰਾਈਵਰ ਸਾਹਮਣੇ ਖੜ੍ਹੇ ਟਰੱਕ ਨੂੰ ਦੇਖ ਨਹੀਂ ਸਕਿਆ ਜਿਸ ਕਾਰਨ ਉਸਨੇ ਟਰੱਕ ਵਿਚ ਟਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਅਸਲੀ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਚਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:maharastra bus hits truck killed 6 injured 15