ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ-ਦੋ ਦਿਨ 'ਚ ਕਿਸਾਨਾਂ ਨੂੰ ਖੁਸ਼ ਕਰਨ ਵਾਲਾ ਐਲਾਨ ਕਰਾਂਗਾ : ਊਧਵ ਠਾਕਰੇ

ਸ਼ਿਵਾਜੀ ਪਾਰਕ 'ਚ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਊਧਵ ਠਾਕਰੇ ਨੇ ਤੁਰੰਤ ਕੈਬਨਿਟ ਦੀ ਪਹਿਲੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾਲਤ ਨੂੰ ਵੇਖਦਿਆਂ ਉਹ ਛੋਟੀ-ਮੋਟੀ ਘੋਸ਼ਣਾ ਨਹੀਂ ਕਰਨਾ ਚਾਹੁੰਦੇ। ਠਾਕਰੇ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਪੂਰੀ ਚਰਚਾ ਤੋਂ ਬਾਅਦ ਇੱਕ-ਦੋਨ ਦਿਨ 'ਚ ਕਿਸਾਨਾਂ ਲਈ ਅਜਿਹੀ ਘੋਸ਼ਣਾ ਕਰਨਗੇ, ਜਿਸ ਤੋਂ ਕਿਸਾਨ ਖੁਸ਼ ਹੋ ਜਾਣਗੇ।
 

 

ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ 'ਚ ਊਧਵ ਠਾਕਰੇ ਨੇ ਕਿਹਾ, "ਸੱਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ। ਅਸੀ ਪੂਰੀ ਕੋਸ਼ਿਸ਼ ਕਰਾਂਗੇ ਆਪਣੀ ਜਿੰਮੇਵਾਰੀ ਨਿਭਾਉਣ ਦੀ। ਰਾਏਗੜ੍ਹ 'ਚ ਸ਼ਿਵਾਜੀ ਦੇ ਕਿਲ੍ਹੇ ਦੀ ਮੁਰੰਮਤ ਲਈ 20 ਕਰੋੜ ਰੁਪਏ ਜਾਰੀ ਕੀਤੇ ਜਾਣਗੇ।"

 

ਇਸ ਬੈਠਕ ਦੌਰਾਨ ਊਧਵ ਤੋਂ ਸਵਾਲ ਕੀਤਾ ਗਿਆ ਕਿ ਕੀ ਸ਼ਿਵਸੈਨਾ ਗਠਜੋੜ 'ਚ ਸ਼ਾਮਲ ਹੋਣ ਤੋਂ ਬਾਅਦ ਸੈਕੁਲਰ ਹੋ ਗਈ ਹੈ? ਇਸ 'ਤੇ ਊਧਵ ਨਾਰਾਜ਼ ਹੋ ਗਏ ਅਤੇ ਸਵਾਲ ਪੁੱਛਣ ਵਾਲੇ ਮੀਡੀਆ ਕਰਮੀ ਨੂੰ ਕਿਹਾ ਕਿ ਤੁਸੀ ਇਸ ਦਾ ਮਤਲਬ ਸਮਝਾਓ। ਊਧਵ ਨੇ ਕਿਹਾ ਕਿ ਸੰਵਿਧਾਨ 'ਚ ਜੋ ਕੁੱਝ ਵੀ ਹੈ, ਉਹੀ ਸੈਕੁਲਰ ਹੈ।
 

 

ਊਧਵ ਨੇ ਕਿਹਾ, "ਕਿਸਾਨਾਂ ਲਈ ਸੂਬਾ-ਕੇਂਦਰ ਸਰਕਾਰ ਨੇ ਜਿੰਨੀਆਂ ਸਕੀਮਾਂ ਬਣਾਈਆਂ ਹਨ, ਰਕਮ ਜਾਰੀ ਕੀਤੀ ਹੈ, ਉਸ ਦੀ ਸਮੀਖਿਆ ਹੋਵੇਗੀ। ਅਸੀ ਅਜਿਹਾ ਕੰਮ ਕਰਾਂਗੇ ਕਿ ਕਿਸਾਨ ਖੁਸ਼ ਹੋ ਜਾਣਗੇ। ਮੀਂਹ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਤੱਕ ਪੈਸਾ ਪਹੁੰਚੇ।"
 

ਬੈਠਕ ਤੋਂ ਬਾਅਦ ਮੀ਼ਡੀਆ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਜਯੰਤ ਪਾਟਿਲ ਨੇ ਕਿਹਾ ਕਿ ਸਰਕਾਰ ਅੰਦਰ ਮੁੱਖ ਮੰਤਰੀ ਸਮੇਤ 6 ਮੰਤਰੀਆਂ ਦੀ ਇਕ ਤਾਲਮੇਲ ਕਮੇਟੀ ਹੋਵੇਗੀ। ਇਕ ਬਾਹਰੀ ਕਮੇਟੀ ਹੋਵੇਗੀ ਜੋ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਦਾ ਮਾਰਗਦਰਸ਼ਨ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:maharastra chief minister uddhav thackrey cabinet first meeting decision farmer loan waiver tops on agenda