ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ, ਸੋਨੀਆ ਗਾਂਧੀ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

PM ਮੋਦੀ, ਸੋਨੀਆ ਗਾਂਧੀ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਰਾਜਘਾਟ ਪਹੁੰਚਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।

 

ਮਹਾਤਮਾ ਗਾਂਧੀ ਜਯੰਤੀ ਮੌਕੇ ਭਾਜਪਾ ਦੇ ਪ੍ਰਧਾਨ ਅੰਮਿਤ ਸ਼ਾਹ ਭਾਜਪਾ ਦੀ ਰਾਸ਼ਟਰਵਿਆਪੀ ‘ਗਾਂਧੀ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ। ਚਾਰ ਮਹੀਨੇ ਤੱਕ ਚੱਲਣ ਵਾਲੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹੋਵੇਗੀ ਜਿਸ ਵਿਚ ਕੇਂਦਰੀ ਮੰਤਰੀ ਸਮੇਤ ਭਾਜਪਾ ਦੇ ਲੋਕ ਸਭਾ ਮੈਂਬਰ, ਵਿਧਾਇਕ ਹਿੱਸਾ ਲੈਣਗੇ।

 

ਪਾਰਟੀ ਅਨੁਸਾਰ ਸ਼ਾਹ ਇਸ ਪ੍ਰੋਗਰਾਮ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਸ਼ਾਲੀਮਾਰ ਬਾਗ ਵਿਚ ਯਾਤਰਾ ਦੀ ਸ਼ੁਭਆਰੰਭ ਕਰਨਗੇ। ਇਸ ਦਾ ਮਕਸਦ ਮਹਾਤਮਾ ਗਾਂਧੀ ਦੇ ਸਵੱਛਤਾ, ਸਾਦਗੀ, ਖਾਦੀ ਦੀ ਵਰਤੋਂ, ਅਹਿੰਸਾ ਵਰਗੇ ਵਿਚਾਰਾਂ ਨੂੰ ਵਧਾਉਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahatma Gandhi 150th Birth Anniversary tribute to Mahatma Gandhi