ਕੇਰਲਾ ਸਰਕਾਰ ਦੇ ਬਜਟ ਦੇ ਕਵਰ ਪੇਜ਼ 'ਤੇ ਮਹਾਤਮਾ ਗਾਂਧੀ ਦੀ ਹੱਤਿਆ ਦੀ ਤਸਵੀਰ ਛਾਪਣ ਕਾਰਨ ਵਿਵਾਦ ਸ਼ੁਰੂ ਹੋ ਗਿਆ ਹੈ। ਵਿਰੋਧ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੇ ਸਰਕਾਰ ਦੇ ਇਸ ਕਦਮ ਨੂੰ ਗਲਤ ਦੱਸਦਿਆਂ ਨਿਸ਼ਾਨਾ ਸਾਧਿਆ ਹੈ। ਵਿਵਾਦ ਤੋਂ ਬਾਅਦ ਕੇਰਲ ਦੇ ਵਿੱਤ ਮੰਤਰੀ ਟੀ.ਐਮ. ਥਾਮਸ ਇਸਾਕ ਨੇ ਕਿਹਾ ਕਿ ਦੇਸ਼ ਮਹਾਤਮਾ ਗਾਂਧੀ ਦੇ ਕਾਤਲਾਂ ਨੂੰ ਕਦੇ ਨਹੀਂ ਭੁੱਲੇਗਾ।
ਥਾਮਸ ਇਸਾਕ ਨੇ ਕਿਹਾ, "ਹਾਂ, ਸਾਨੂੰ ਯਾਦ ਹੈ ਕਿ ਮਹਾਤਮਾ ਗਾਂਧੀ ਜੀ ਨੂੰ ਮਾਰਿਆ ਗਿਆ ਸੀ। ਅਸੀਂ ਨਹੀਂ ਭੁੱਲਾਂਗੇ ਕਿ ਕਿਸ ਨੇ ਉਨ੍ਹਾਂ ਦੀ ਹੱਤਿਆ ਕੀਤੀ ਸੀ। ਇਹ ਫੋਟੋ ਦਰਸਾਉਂਦੀ ਹੈ ਕਿ ਰਾਸ਼ਟਰ ਪਿਤਾ ਖੂਨ ਦੇ ਪੂਲ 'ਚ ਲੇਟੇ ਹੋਏ ਹਨ ਅਤੇ ਸਮਰਥਕ ਉਨ੍ਹਾਂ ਨੂੰ ਘੇਰ ਕੇ ਖੜ੍ਹੇ ਹਨ।"
Kerala Finance Minister Thomas Isaac: Definitely, it is a political statement, cover of my budget speech. It is a painting by a Malayalam artist of Mahatma Gandhi's murder scene. We are sending out a message that we will not forget who murdered Gandhi. (1/2) pic.twitter.com/MqJjpaNr44
— ANI (@ANI) February 7, 2020
ਇਸਹਾਕ ਨੇ ਕਿਹਾ ਕਿ ਇਹ ਪੇਂਟਿੰਗ ਕੇਰਲ ਦੇ ਹੀ ਇੱਕ ਕਲਾਕਾਰ ਵੱਲੋਂ ਬਣਾਈ ਗਈ ਹੈ। ਇਸ ਨੂੰ ਪੇਸ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਦੇਸ਼ ਦੇ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿੱਤ ਮੰਤਰੀ ਨੇ ਕਿਹਾ, "ਇਹ ਮਹੱਤਵਪੂਰਨ ਹੈ ਕਿਉਂਕਿ ਇਤਿਹਾਸ ਨੂੰ ਮੁੜ ਲਿਖਿਆ ਜਾ ਰਿਹਾ ਹੈ। ਪ੍ਰਸਿੱਧ ਯਾਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਨਪੀਆਰ ਰਾਹੀਂ ਦੇਸ਼ ਨੂੰ ਫਿਰਕੂ ਆਧਾਰ 'ਤੇ ਵੰਡਿਆ ਜਾ ਰਿਹਾ ਹੈ, ਪਰ ਕੇਰਲ ਇਕਜੁੱਟ ਰਹੇਗਾ।"
ਉੱਧਰ ਕਾਂਗਰਸੀ ਆਗੂ ਰਮੇਸ਼ ਨੇ ਕਿਹਾ ਕਿ ਬਜਟ ਭਾਸ਼ਣ 'ਚ ਮਹਾਤਮਾ ਗਾਂਧੀ ਜੀ ਨੂੰ ਮੁੱਦਾ ਬਣਾਉਾਣਾ ਗਲਤ ਹੈ। ਅਸੀਂ ਲੰਬੇ ਸਮੇਂ ਤੋਂ ਫਿਰਕੂ ਤਾਕਤਾਂ ਨਾਲ ਲੜ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕਰਨਾ ਸਹੀ ਸੀ।
ਭਾਜਪਾ ਦੇ ਬੁਲਾਰੇ ਜੇ.ਆਰ. ਪਦਮਕੁਮਾਰ ਨੇ ਕੇਰਲਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਖੱਬੇਪੱਖੀ ਸਰਕਾਰ ਦੀ ਘਟੀਆ ਸੋਚ ਦਰਸਾਉਂਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਕੋਲ ਕਹਿਣ ਜਾਂ ਦਿਖਾਉਣ ਲਈ ਕੁਝ ਨਹੀਂ ਹੈ। ਇਸ ਤੋਂ ਇਲਾਵਾ ਮੁਸਲਿਮ ਲੀਗ ਦੇ ਨੇਤਾ ਕੇ.ਐਮ ਮੁਨੀਰ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ।