ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP ਰੇਲਵੇ ਸਟੇਸ਼ਨ ’ਤੇ ਉਡਾਇਆ ਮਹਾਤਮਾ ਗਾਂਧੀ ਦੇ ਪਹਿਰਾਵੇ ਦਾ ਮਜ਼ਾਕ

UP ਰੇਲਵੇ ਸਟੇਸ਼ਨ ’ਤੇ ਉਡਾਇਆ ਮਹਾਤਮਾ ਗਾਂਧੀ ਦੇ ਪਹਿਰਾਵੇ ਦਾ ਮਜ਼ਾਕ

ਉੱਤਰ ਪ੍ਰਦੇਸ਼ ਦੇ ਇਟਾਵਾ ਰੇਲਵੇ ਸਟੇਸ਼ਨ ਉੱਤੇ ਮਹਾਤਮਾ ਗਾਂਧੀ ਦੇ ਪਹਿਰਾਵੇ ਦਾ ਮਜ਼ਾਕ ਉਡਾਏ ਜਾਣ ਦੀ ਖ਼ਬਰ ਮਿਲੀ ਹੈ। ਸ਼ਤਾਬਦੀ ਐਕਸਪ੍ਰੈੱਸ ਦਾ ਟਿਕਟ ਹੋਣ ਦੇ ਬਾਵਜੂਦ ਕੋਚ ਦੇ ਟੀਈਟੀ ਨੇ ਇੱਕ ਬਜ਼ੁਰਗ ਨੂੰ ਸਿਰਫ਼ ਇਸ ਲਈ ਡੱਬੇ ਵਿੱਚ ਚੜ੍ਹਨ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਆਪਣੇ ਸਰੀਰ ਉੱਤੇ ਮਹਾਤਮਾ ਗਾਂਧੀ ਵਾਂਗ ਧੋਤੀ ਲਪੇਟੀ ਹੋਈ ਸੀ ਤੇ ਪੈਰ ਵਿੱਚ ਰਬੜ ਦੀ ਚੱਪਲ ਪਹਿਨੀ ਹੋਈ ਸੀ।

 

 

ਦੱਖਣੀ ਅਫ਼ਰੀਕਾ ’ਚ 7 ਜੂਨ, 1893 ਨੂੰ ਵੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਵੀ ਕੁਝ ਅਜਿਹੀ ਘਟਨਾ ਵਾਪਰੀ ਸੀ; ਜਦੋਂ ਉਨ੍ਹਾਂ ਨੂੰ ਸਿਰਫ਼ ਇਸ ਲਈ ਰੇਲ–ਗੱਡੀ ਦੇ ਡੱਬੇ ’ਚ ਚੜ੍ਹਨ ਤੋਂ ਵਰਜ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੀ ਚਮੜੀ ਦਾ ਰੰਗ ਗੋਰਾ ਨਹੀਂ ਸੀ।

 

 

ਹੁਣ ਬਿਲਕੁਲ ਅਜਿਹੀ ਘਟਨਾ ਬਾਰਾਬੰਕੀ ਜ਼ਿਲ੍ਹੇ ਦੇ ਮੂਸੇਪੁਰ ਥੁਰਤੀਆ ਦੇ ਬਾਬਾ ਰਾਮਅਵਧ ਦਾਸ ਨੇ ਇਟਾਵਾ ਜੰਕਸ਼ਨ ਤੋਂ ਗ਼ਾਜ਼ੀਆਬਾਦ ਲਈ ਵੀਰਵਾਰ 4 ਜੁਲਾਈ ਨੂੰ ਕਾਨਪੁਰ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਐਕਸਪ੍ਰੈੱਸ ਦਾ ਟਿਕਟ ਆੱਨਲਾਈਨ ਬੁੱਕ ਕੀਤਾ ਸੀ।

 

 

ਜਦੋਂ ਇਹ ਬਜ਼ੁਰਗ ਸਵੇਰੇ 7:40 ਵਜੇ ਡੱਬੇ ’ਚ ਚੜ੍ਹਨ ਲੱਗੇ, ਤਦ ਗੇਟ ਉੱਤੇ ਮੌਜੂਦ ਸਿਪਾਹੀ ਨੇ ਉਨ੍ਹਾਂ ਨੂੰ ਰੋਕਿਆ। ਉਨ੍ਹਾਂ ਦਾ ਹੁਲੀਆ ਵੇਖ ਕੇ ਮਜ਼ਾਕ ਉਡਾਇਆ ਗਿਆ। ਰੇਲ ਨੇ ਉੱਥੇ ਸਿਰਫ਼ ਦੋ ਮਿੰਟ ਰੁਕਣਾ ਸੀ ਤੇ ਰੇਲ ਗਡੀ 7:42 ਵਜੇ ਰਵਾਨਾ ਵੀ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahatma Gandhi s dress made fun at UP Railway Station