ਗੁਜਰਾਤ ਦੇ ਅਮਰੇਲੀ ਜ਼ਿਲੇ ਦੇ ਹਰੀਕ੍ਰਿਸ਼ਨ ਸਰੋਵਰ ਨੇੜੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ੁੱਕਰਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਤੋੜ ਦਿੱਤਾ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਸਾਲ 2018 ਚ ਮੂਰਤੀ ਹਰਿਕ੍ਰਿਸ਼ਨ ਸਰੋਵਰ ਦੇ ਨੇੜੇ ਇਕ ਬਗੀਚੇ ਵਿਚ ਲਗਾਈ ਗਈ ਸੀ। ਸਰੋਵਰ ਸੂਰਤ ਦੇ ਹੀਰਾ ਵਪਾਰੀ ਸਾਵਜੀਭਾਈ ਢੋਲਕੀਆ ਦੀ ਢੋਲਕੀਆ ਫਾਉਂਡੇਸ਼ਨ ਬਣਾਈ ਗਈ ਸੀ ਤੇ ਉਸ ਨੂੰ ਸੁੰਦਰ ਬਣਾਇਆ ਗਿਆ ਸੀ।
ਲਾਠੀ ਥਾਣੇ ਦੇ ਸਬ-ਇੰਸਪੈਕਟਰ ਵਾਈ ਪੀ ਗੋਹਿਲ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਵਾਪਰੀ। ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ। ਇਹ ਉਨ੍ਹਾਂ ਲੋਕਾਂ ਦਾ ਕੰਮ ਹੋ ਸਕਦਾ ਹੈ ਜਿਹੜੇ ਝੀਲ ਦੇ ਨਿਰਮਾਣ ਤੋਂ ਨਾਖੁਸ਼ ਸਨ ਜਾਂ ਇਹ ਸਮਾਜ ਵਿਰੋਧੀ ਅਨਸਰਾਂ ਦਾ ਕੰਮ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਸਰੋਵਰ ਦਾ ਉਦਘਾਟਨ 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।