ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮ ਐਸ ਧੋਨੀ ਨੇ ਮੰਨੀ ICC ਦੀ ਗੱਲ, ਨਹੀਂ ਪਹਿਨਣਗੇ 'ਬਲਿਦਾਨ ਚਿੰਨ੍ਹ' ਵਾਲੇ ਦਸਤਾਨੇ

ਆਈਸੀਸੀ ਵੱਲੋਂ ਕ੍ਰਿਕਟ ਵਰਲਡ ਕੱਪ 2019 ਵਿੱਚ ਭਾਰਤੀ ਸੈਨਾ ਦੇ 'ਬਲਿਦਾਨ ਚਿੰਨ੍ਹ' ਵਾਲੇ ਦਸਤਾਨੇ ਪਹਿਨਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਐਮ.ਐਸ. ਧੋਨੀ ਨੇ ਵੀ ਇਸ ਫ਼ੈਸਲੇ ਨੂੰ ਮੰਨ ਲਿਆ ਹੈ। 

 

ਇੰਗਲਿਸ਼ ਅਖ਼ਬਾਰ 'ਦ ਟਾਈਮਜ਼ ਆਫ਼ ਇੰਡੀਆ' ਵਿੱਚ ਛਪੀ ਰਿਪੋਰਟ ਅਨੁਸਾਰ, ਐਮ ਐਸ ਧੋਨੀ ਨੇ ਬੀਸੀਸੀਆਈ ਨੂੰ ਸਾਫ਼ ਕੀਤਾ ਹੈ ਕਿ ਜੇਕਰ ਭਾਰਤੀ ਸੈਨਾ ਦੇ 'ਬਲਿਦਾਨ ਚਿੰਨ੍ਹ' ਵਾਲੇ ਦਸਤਾਨੇ ਪਹਿਨਣ ਨਾਲ ਆਈਸੀਸੀ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਆਗਾਮੀ ਮੈਚਾਂ ਵਿੱਚ ਇਸ ਨੂੰ ਨਹੀਂ ਪਹਿਨਗੇ। 
 
ਅਖ਼ਬਾਰਾਂ ਦੀ ਰਿਪੋਰਟ ਅਨੁਸਾਰ ਧੋਨੀ ਨੇ ਬੀਸੀਸੀਆਈ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਬਲਿਦਾਨ ਦਸਤਾਨੇ ਪਹਿਨਣ ਨਾਲ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਰੂਲ ਬੁੱਕ ਦੇ ਕਿਸੇ ਪ੍ਰਾਵਧਾਨ ਦਾ ਉਲੰਘਣਾ ਹੁੰਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਇਨ੍ਹਾਂ ਦਸਤਾਨਿਆਂ ਨੂੰ ਉਤਾਰ ਦੇਣਗੇ।

 

ਆਈਸੀਸੀ ਨੇ ਨਿਯਮਾਂ ਦਾ ਹਵਾਲਾ ਦਿੱਤਾ


ਇਸ ਤੋਂ ਪਹਿਲਾਂ ਆਈਸੀਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਉਸ ਦੇ ਰੂਲ ਬੁੱਕ ਅਨੁਸਾਰ ਖਿਡਾਰੀ ਨੂੰ ਅਧਿਕਾਰਕ ਮੈਚ ਦੌਰਾਨ ਕਿਸੇ ਵੀ ਕਿਸਮ ਦਾ ਨਿੱਜੀ ਸੰਦੇਸ਼ ਭੇਜਣ ਵਾਲਾ ਲੋਗੋ ਆਪਣੀ ਕਿੱਟ ਉੱਤੇ ਪਹਿਨਣ ਦੀ ਆਗਿਆ ਨਹੀਂ ਹੈ। 

 

ਆਈਸੀਸੀ ਅਨੁਸਾਰ ਐਮ ਐਸ ਧੋਨੀ ਦੇ ਦਸਤਾਨਿਆਂ ਉੱਤੇ ਲੱਗਾ 'ਭਾਰਤੀ ਸੈਨਾ ਦਾ ਬਲਿਦਾਨ ਚਿੰਨ੍ਹ' ਵਿਕਟਕੀਪਰ ਦਸਤਾਨਿਆਂ ਨੂੰ ਲੈ ਕੇ ਜਾਰੀ ਨਿਯਮਾਂ ਨੂੰ ਵੀ ਤੋੜਦਾ ਹੈ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਕਿਹਾ ਸੀ ਕਿ ਉਸ ਨੇ ਆਈਸੀਸੀ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੇ ਦਸਤਾਨੇ  ਪਹਿਨਣ ਦੀ ਜਾਣਕਾਰੀ ਦੇ ਦਿੱਤੀ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਧੋਨੀ ਉਹ ਨਿਸ਼ਾਨ ਨਹੀਂ ਹਟਾਏਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahendra Singh Dhoni agree to remove Balidaan Insignia Gloves after ICC ruled out BCCI request