ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਧੋਨੀ ਨੇ ਟ੍ਰੇਨਿੰਗ ਪੂਰੀ ਕਰ ਫ਼ੌਜੀਆਂ ਨਾਲ ਮਨਾਇਆ ਆਜ਼ਾਦੀ ਦਿਹਾੜਾ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਫ਼ੌਜ ਨਾਲ ਟ੍ਰੇਨਿੰਗ 15 ਅਗਸਤ ਨੂੰ ਪੂਰੀ ਹੋ ਗਈ। ਧੋਨੀ ਲੰਘੀ 31 ਜੁਲਾਈ ਨੂੰ ਆਪਣੀ ਵਿਸ਼ੇਸ਼ ਟ੍ਰੇਨਿੰਗ ਲਈ ਜੰਮੂ-ਕਸ਼ਮੀਰ ਚ ਭਾਰਤੀ ਫ਼ੌਜ ਨਾਲ ਜੁੜੇ ਸਨ। ਉਨ੍ਹਾਂ ਨੇ 15 ਅਗਸਤ ਨੂੰ ਲੇਹ ਚ ਫ਼ੌਜੀਆਂ ਦੇ ਨਾਲ ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ।

 

ਇਸ ਤੋਂ ਇਕ ਦਿਨ ਪਹਿਲਾਂ ਧੋਨੀ ਲੇਹ ਵਿਖੇ ਫ਼ੌਜੀ ਹਸਪਤਾਲ ਪੁੱਜੇ ਜਿਥੇ ਉਨ੍ਹਾਂ ਨੇ ਜਵਾਨਾਂ ਨਾਲ ਕਾਫੀ ਸਮਾਂ ਬਤੀਤ ਕੀਤਾ ਤੇ ਗੱਲਬਾਤ ਕਰਦਿਆਂ ਆਪਣਾ ਹੁਣ ਤਕ ਤਜੁਰਬਾ ਹੋਰਨਾ ਫ਼ੌਜੀਆਂ ਨਾਲ ਸਾਂਝਾ ਕੀਤਾ। ਧੋਨੀ ਅੱਜ ਜਦੋਂ ਲੇਹ ਵਿਖੇ ਫ਼ੌਜੀ ਹਸਪਤਾਲ ਪੁੱਜੇ ਤਾਂ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਫ਼ੌਜੀ ਅਫ਼ਸਰਾਂ ਨੇ ਸਲਾਮੀ ਦੇ ਨਾਲ ਗਰਮਜੋਸ਼ੀ ਨਾਲ ਧੋਨੀ ਦਾ ਸੁਆਗਤ ਕੀਤਾ।

 

ਇਸ ਵੀਡੀਓ ਚ ਕ੍ਰਿਕੇਟਰ ਤੋਂ ਫ਼ੌਜੀ ਬਣੇ ਧੋਨੀ ਨੂੰ ਮਿਲ ਕੇ ਜਵਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਮੁਲਾਕਾਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਚ ਸਾਫ ਦਿਖ ਰਿਹਾ ਹੈ ਕਿ ਧੋਨੀ ਨੇ ਆਪਣੀ ਸਪੈਸ਼ਲ ਫ਼ੋਰਸ ਦੀ ਵਰਦੀ ਪਾਈ ਹੋਈ ਹੈ ਤੇ ਉਨ੍ਹਾਂ ਦੇ ਇਕ ਹੱਥ ਚ ਚਾਹ ਤੇ ਦੂਜੇ ਹੱਥ ਚ ਸੈਂਡਵਿੱਚ ਹੈ।

 

ਐਮਐਸ ਧੋਨੀ ਨੇ ਜੰਮੂ-ਕਸ਼ਮੀਰ ਚ ਵਿਕਟਰ ਫ਼ੋਰਸ ਦੇ ਨਾਲ 15 ਦਿਨ ਦੀ ਟ੍ਰੇਨਿੰਗ ਲਈ। ਵਿਕਟਰ ਫ਼ੋਰਸ ਅੱਤਵਾਦ ਪ੍ਰਭਾਵਤ ਇਲਾਕਿਆਂ ਚ ਕੰਮ ਕਰਦੀ ਹੈ। ਇਸ ਦੌਰਾਨ ਧੋਨੀ ਦੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਚ ਵਾਇਰਲ ਹੋਈਆਂ ਜਿਨ੍ਹਾਂ ਚ ਉਹ ਕਦੇ ਫ਼ੌਜੀਆਂ ਦੇ ਨਾਲ ਵਾਲੀਬਾਲ ਖੇਡਦੇ ਹੋਏ ਕਦੇ ਆਪਣੀਆਂ ਜੁੱਤੀਆਂ ਪਾਲਸ਼ ਕਰਦੇ ਹੋਏ ਨਜ਼ਰ ਆਏ।

 

ਦੱਸਣਯੋਗ ਹੈ ਕਿ ਐਮਐਸ ਧੋਨੀ ਸਾਲ 2011 ਚ ਭਾਰਤ ਦੀ ਟੈਰੀਟੋਰੀਅਲ ਆਰਮੀ (Territorial Army) ਦੇ ਨਾਲ ਜੁੜੇ ਸਨ। ਧੋਨੀ ਮੌਜੂਦਾ ਸਮੇਂ ਚ ਲੈਫ਼ਟੀਨੈਂਟ ਕਰਨਲ ਨਿਯੁਕਤ ਹਨ ਤੇ ਉਹ ਪੈਰਾਸ਼ੂਟ ਰੈਜੀਮੈਂਟ ਦੀ 106 ਪੈਰਾ ਬਟਾਲੀਅਮ ਦੇ ਮੈਂਬਰ ਹਨ। ਧੋਨੀ ਇਕ ਕੁਆਲੀਫ਼ਾਈਡ ਪੈਰਾਟਰੂਪਰ ਵੀ ਹਨ। ਧੋਨੀ ਨੇ ਆਗਰਾ ਵਿਖੇ ਫ਼ੌਜ ਦੇ ਪੈਰਾਸ਼ੂਟ ਟ੍ਰੇਨਿੰਗ ਸੈਂਟਰ ਤੋਂ ਸਰਟੀਫ਼ਿਕੇਟ ਪ੍ਰਾਪਤ ਕੀਤਾ ਹੈ। ਉਹ ਹੁਣ ਤਕ 5 ਪੈਰਾਸ਼ੂਟ ਟ੍ਰੇਨਿੰਗ ਜੰਪ (ਕੁੱਦਣਾ) ਕਰ ਚੁਕੇ ਹਨ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahendra Singh Dhoni visits Army Hospital in Leh and have some chat with soldiers