ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਜੀਪੁਰ ਦੇ ਮਹੇਸ਼ ਦੀ ਸ਼ਹਾਦਤ ਨਾਲ ਪਿੰਡ 'ਚ ਸੋਗ ਦੀ ਲਹਿਰ 

ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਬੁੱਧਵਾਰ ਨੂੰ ਅੱਤਵਾਦੀ ਹਮਲੇ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਗਾਜੀਪੁਰ ਦੇ ਪਿੰਡ ਜੈਤਪੁਰ ਨਿਵਾਸੀ ਮਹੇਸ਼ਚੰਦਰ ਦੀ ਸ਼ਹਾਦਤ ਨਾਲ ਹੈਰਾਨ ਹਨ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪੂਰੀ ਰਾਤ ਪਰਿਵਾਰ ਵਾਲੇ ਜਾਗਦੇ ਰਹੇ ਅਤੇ ਸ਼ਹੀਦ ਜਵਾਨ ਨੂੰ ਯਾਦ ਕਰਕੇ ਰੋਂਦੇ ਰਹੇ। ਪਤਨੀ ਕਹਿ ਰਹੀ ਸੀ ਕਿ ਭਗਵਾਨ ਮੇਰੇ ਪਤੀ ਨੂੰ ਮੇਰੇ ਕੋਲ ਭੇਜ ਦਿਓ।

 

ਮਹੇਸ਼ ਪੰਜ ਮਹੀਨੇ ਪਹਿਲਾਂ ਛੁੱਟੀ ਉੱਤੇ ਆਏ ਸਨ ਅਤੇ ਇਸੇ ਮਹੀਨੇ ਆਉਣ ਦਾ ਵਾਅਦਾ ਕਰਕੇ ਡਿਊਟੀ ਉੱਤੇ ਗਏ ਸਨ। ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਦੀ ਛੁੱਟੀ ਮਨਜ਼ੂਰ ਹੋ ਚੁੱਕੀ ਸੀ। ਮੁਹੱਲੇ ਅਤੇ ਰਿਸ਼ਤੇਦਾਰਾਂ ਦਾ ਵੀ ਇੱਕਠ ਮਹੇਸ਼ ਦੇ ਘਰ ਲੱਗਾ ਹੋਇਆ ਹੈ। ਪਰਿਵਾਰ ਵਾਲਿਆਂ ਨੂੰ ਹੁਣ ਅਪਣੇ ਬੇਟੇ ਦੀ ਮ੍ਰਿਤਰ ਦੇਹ ਦਾ ਇੰਤਜ਼ਾਰ ਹੈ। ਵੀਰਵਾਰ ਦੇਰ ਰਾਤ ਜਾਂ ਸ਼ੁੱਕਰਵਾਰ ਸਵੇਰ ਤੱਕ ਮਹੇਸ਼ ਦੀ ਮ੍ਰਿਤਕ ਦੇਹ ਆਉਣ ਦੀ ਸੰਭਾਵਨਾ ਹੈ।


ਸੀਐਸਪੀਐਫ਼ ਦੇ 116 ਵੀਂ ਬਟਾਲੀਅਨ ਵਿੱਚ ਤਾਇਨਾਤ ਮਹੇਸ਼ ਕੁਸ਼ਵਾਹਾ ਅਨੰਤਨਾਗ ਵਿੱਚ ਤਾਇਨਾਤ ਸਨ। ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮਹੇਸ਼ ਸ਼ਹੀਦ ਹੋ ਗਏ। ਬੁੱਧਵਾਰ ਦੀ ਦੇਰ ਰਾਤ ਮਹੇਸ਼ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਜੈਤਪੁਰਾ ਸਥਿਤ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahesh of Ghazipur Martyr in Kashmir at Anantnag