ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਮੇਜਰ ਸਣੇ 4 ਫ਼ੌਜੀ ਜਵਾਨ ਸ਼ਹੀਦ, ਘੁਸਪੈਠ ਦੀ ਕੋਸਿ਼ਸ਼ ਕੀਤੀ ਨਾਕਾਮ

ਕਸ਼ਮੀਰ `ਚ ਮੇਜਰ ਸਣੇ 4 ਫ਼ੌਜੀ ਜਵਾਨ ਸ਼ਹੀਦ, ਘੁਸਪੈਠ ਦੀ ਕੋਸਿ਼ਸ਼ ਕੀਤੀ ਨਾਕਾਮ

ਉੱਤਰੀ ਕਸ਼ਮੀਰ ਦੇ ਗੁਰੇਜ਼ ਖੇਤਰ `ਚ ਘੁਸਪੈਠ ਦੀ ਕੋਸਿ਼ਸ਼ ਕਰਦਿਆਂ ਫ਼ੌਜ ਦੇ ਮੇਜਰ ਸਮੇਤ ਚਾਰ ਫ਼ੌਜੀ ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਇਸ ਕਾਰਵਾਈ ਦੌਰਾਨ ਦੋ ਅੱਤਵਾਦੀ ਵੀ ਮਾਰੇ ਗਏ ਹਨ। ਸ਼ਹੀਦ ਹੋਏ ਜਵਾਨਾਂ ਦੇ ਨਾਂਅ ਹਨ: ਮੇਜਰ ਕੌਸਤੁਭ ਪ੍ਰਕਾਸ਼ ਕੁਮਾਰ ਰਾਣੇ, ਰਾਈਫ਼ਲਮੈਨ ਮਨਦੀਪ ਸਿੰਘ ਰਾਵਤ, ਰਾਈਫ਼ਲਮੈਨ ਹਮੀਰ ਸਿੰਘ ਤੇ ਤੋਪਚੀ (ਗੰਨਰ) ਵਿਕਰਮ ਜੀਤ ਸਿੰਘ।


ਬੰਦੀਪੁਰ ਜਿ਼ਲ੍ਹੇ ਦੇ ਗੁਰੇਜ਼ ਖੇਤਰ `ਚ ਗੋਵਿੰਦ ਨਾਲੇ ਕੋਲ ਰਾਸ਼ਟਰੀ ਰਾਈਫ਼ਲਜ਼ ਦੀ ਗਸ਼ਤੀ ਪਾਰਟੀ ਤੇ ਘੁਸਪੈਠੀਆਂ ਦੇ ਇੱਕ ਸਮੂਹ ਵਿਚਾਲੇ ਗਹਿਗੱਚ ਮੁਕਾਬਲਾ ਹੋਇਆ। ਮੁਢਲੀਆਂ ਰਿਪੋਰਟਾਂ ਅਨੁਸਾਰ ਅੱਠ ਘੁਸਪੈਠੀਆਂ ਦੀ ਇੱਕ ਟੋਲੀ ਭਾਰਤੀ ਖੇਤਰ `ਚ ਦਾਖ਼ਲ ਹੋਣ ਦਾ ਜਤਨ ਕਰ ਰਹੀ ਸੀ। ਉਨ੍ਹਾਂ `ਚੋਂ ਚਾਰ ਜਣੇ ਤਾਂ ਮਕਬੂਜ਼ਾ ਕਸ਼ਮੀਰ `ਚ ਵਾਪਸ ਨੱਸ ਗਏ। ਇਸ ਆਪਰੇਸ਼ਨ ਦੇ ਵੇਰਵਿਆਂ ਦੀ ਉਡੀਕ ਹੈ।


ਪਿਛਲੇ ਹਫ਼ਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ ਦੇ ਪਿੰਡ ਕਿਲੋਰਾ `ਚ ਇੱਕ ਫ਼ੌਜੀ ਆਪਰੇਸ਼ਨ ਦੌਰਾਨ ਪੰਜ ਅੱਤਵਾਦੀ ਮਾਰੇ ਗਏ ਸਨ। ਉਸੇ ਜਿ਼ਲ੍ਹੇ `ਚ ਗੁਨਾਓਪੁਰਾ ਵਿਖੇ ਜਦੋਂ ਮਾਰੇ ਗਏ ਇੱਕ ਅੱਤਵਾਦੀ ਦੇ ਜਨਾਜ਼ੇ ਮੌਕੇ ਰੋਸ ਮੁਜ਼ਾਹਰਾ ਕਰਦੇ ਕੁਝ ਲੋਕਾਂ `ਤੇ ਸੁਰੱਖਿਆ ਬਲਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ; ਜਿਸ ਕਾਰਨ ਇੱਕ ਆਮ ਨਾਗਰਿਕ ਮਾਰਿਆ ਗਿਆ ਸੀ ਤੇ ਹੋਰ ਫੱਟੜ ਹੋ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Major among 4 army personnel martyred infiltration bid foiled