ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਦੀ ਬਹੁ ਮੰਜ਼ਲਾ ਇਮਾਰਤ `ਚ ਲੱਗੀ ਭਿਆਨਕ ਅੱਗ

ਕੋਲਕਾਤਾ ਦੀ ਬਹੁ ਮੰਜ਼ਲਾ ਇਮਾਰਤ `ਚ ਲੱਗੀ ਭਿਆਨਕ ਅੱਗ

ਕੋਲਕਾਤਾ ਕੈਨਿੰਗ ਸਟ੍ਰੀਟ`ਤੇ ਭੀੜਭੜਵਾਲੇ ਬਗਰੀ ਬਾਜ਼ਾਰ ਦੇ ਮੱਧ ਹਿੱਸੇ `ਚ ਐਤਵਾਰ ਤੜਕੇ ਇਕ ਬਹੁਮੰਜਿ਼ਲਾ ਇਮਾਰਤ `ਚ ਅੱਗ ਲੱਗ ਗਈ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਅੱਗ `ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੂੰ ਲਗਾਇਆ ਗਿਆ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭੀੜਭਾੜ ਵਾਲਾ ਇਲਾਕਾ ਹੋਣ ਕਾਰਨ ਸਾਨੂੰ ਕੰਮ `ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਨ੍ਹਾਂ ਕਿਹਾ ਕਿ ਅਸੀਂ ਇਮਾਰਤ `ਚ ਦਾਖਲ ਹੋਣ ਲਈ ਦਰਵਾਜਿਆਂ ਅਤੇ ਛੋਟੀਆਂ ਖਿੜਕੀਆਂ ਦੀ ਗ੍ਰਿਲ ਕੱਟਣ ਲਈ ਹਾਈਡ੍ਰਾਲਿਕ ਪੋੜੀ ਅਤੇ ਗੈਸ ਕਟਰ ਦੀ ਵਰਤੋਂ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅੱਗ ਇਮਾਰਤ ਦੀ ਹੇਠਲੀ ਮੰਜ਼ਲ `ਤੇ ਲੱਗੀ ਅਤੇ ਹੋਰ ਮੰਜਿ਼ਲਾਂ ਤੱਕ ਫੈਲ ਗਈ। ਉਨ੍ਹਾਂ ਕਿਹਾ ਕਿ ਪੰਜ ਘੰਟੇ ਬਾਅਦ ਵੀ ਅੱਗ ਬੁਝਾਉਣਾ ਮੁਸ਼ਕਲ ਹੋ ਰਿਹਾ ਹੈ। ਅੱਗ ਦੇ ਕਾਰਨ ਇਲਾਕੇ `ਚ ਆਵਾਜਾਈ `ਤੇ ਪਾਬੰਦੀ ਲਗਾਈ ਗਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:major fire breaks out at kolkata bagri market no casualities reported