ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਦੀਵ ਦਾ ਸਾਬਕਾ ਉੱਪ–ਰਾਸ਼ਟਰਪਤੀ ਬਿਨਾ ਵੀਜ਼ਾ ਭਾਰਤ ਦਾਖ਼ਲ ਹੁੰਦਾ ਕਾਬੂ

ਮਾਲਦੀਵ ਦਾ ਸਾਬਕਾ ਉੱਪ–ਰਾਸ਼ਟਰਪਤੀ ਬਿਨਾ ਵੀਜ਼ਾ ਭਾਰਤ ਦਾਖ਼ਲ ਹੁੰਦਾ ਕਾਬੂ

ਬਿਨਾ ਕਿਸੇ ਵੀਜ਼ੇ ਦੇ ਇੱਕ ਮਾਲਵਾਹਕ ਸਮੁੰਦਰੀ ਜਹਾਜ਼ ਰਾਹੀਂ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਮਾਲਦੀਵ ਦੇ ਸਾਬਕਾ ਉੱਪ–ਰਾਸ਼ਟਰਪਤੀ ਅਹਿਮਦ ਅਦੀਬ ਅਬਦੁਲ ਗ਼ਫ਼ੂਰ ਨੂੰ ਅੱਜ ਸਨਿੱਚਰਵਾਰ ਸਵੇਰੇ ਭਾਰਤ ਤੋਂ ਵਾਪਸ ਭੇਜ ਦਿੱਤਾ ਗਿਆ ਹੈ।

 

 

ਦਰਅਸਲ, ਮਾਲਦੀਵ ਦੇ ਇਸ ਸਾਬਕਾ ਉੱਪ–ਰਾਸ਼ਟਰਪਤੀ ਵਿਰੁੱਧ ਉਸ ਦੇ ਆਪਣੇ ਹੀ ਦੇਸ਼ ਵਿੱਚ ਭ੍ਰਿਸ਼ਟਾਚਾਰ ਸਮੇਤ ਹੋਰ ਕਈ ਮਾਮਲੇ ਚੱਲ ਰਹੇ ਹਨ।

 

 

ਪੁਲਿਸ ਸੂਤਰਾਂ ਮੁਤਾਬਕ ਅਬਦੁਲ ਗ਼ਫ਼ੂਰ ਨਾਲ ਆਏ ਅਮਲੇ ਦੇ 9 ਮੈਂਬਰਾਂ ਨੂੰ ਵੀ ਕੌਮਾਂਤਰੀ ਮੇਰੀਟਾਈਮ ਸਰਹੱਦ ਉੱਤੇ ਮਾਲਦੀਵ ਦੇ ਸੁਰੱਖਿਆ ਬਲਾਂ ਨੂੰ ਸੌਂਪ ਦਿੱਤਾ ਗਿਆ ਹੈ। ਉਹ ਸਮੁੰਦਰੀ ਰਸਤੇ ਤਾਮਿਲ ਨਾਡੂ ਦੇ ਕੰਢੇ ਉੱਤੇ ਪੁੱਜੇ ਸਨ ਪਰ ਉਨ੍ਹਾਂ ਕੋਲ ਜਾਇਜ਼ ਦਸਤਾਵੇਜ਼ ਭਾਵ ਵੀਜ਼ਾ ਆਦਿ ਨਾ ਹੋਣ ਕਾਰਨ ਭਾਰਤ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।

 

 

ਇਸ ਤੋਂ ਪਹਿਲਾਂ ਮਾਲਦੀਵ ਪੁਲਿਸ ਨੇ ਕਿਹਾ ਸੀ ਕਿ ਅਬਦੁਲ ਗ਼ਫ਼ੂਰ ਉੱਤੇ ਸਰਕਾਰੀ ਜਾਇਦਾਦਾਂ ਦੀ ਗ਼ਲਤ ਵਰਤੋਂ, ਭ੍ਰਿਸ਼ਟਾਚਾਰ ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਦੋਸ਼ ਹਨ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਵਿਦੇਸ਼ ਯਾਤਰਾ ਉੱਤੇ ਰੋਕ ਲਾਈ ਹੋਈ ਹੈ। ਉਨ੍ਹਾਂ ਦੀ 31 ਜੁਲਾਈ ਨੂੰ ਪੁਲਿਸ ਸਾਹਵੇਂ ਪੇਸ਼ੀ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਆਪਣੇ ਦੇਸ਼ ਤੋਂ ਚੋਰੀ–ਛਿਪੇ ਫ਼ਰਾਰ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maldives ex-Vice President arrested while trying to enter illegally into India