ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NIA ਵਿਸ਼ੇਸ਼ ਕੋਰਟ ਨੇ ਪ੍ਰੱਗਿਆ ਠਾਕੁਰ ਤੋਂ ਮਾਲੇਗਾਂਵ ਬੰਬ ਧਮਾਕਿਆਂ ਬਾਰੇ ਪੁੱਛਿਆ

ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਸ਼ੁੱਕਰਵਾਰ ਨੂੰ 2008 ਦੇ ਮਾਲੇਗਾਂਵ ਬੰਬ ਧਮਾਕੇ ਮਾਮਲੇ ਦੇ ਸਿਲਸਿਲੇ ਚ ਇੱਥੇ ਇਕ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਹੋਈ। ਅਦਾਲਤ 11 ਸਾਲ ਪੁਰਾਣੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਸ ਹਫਤੇ ਉਹ ਅਦਾਲਤ ਦੇ ਸਾਹਮਣੇ ਦੋ ਵਾਰ ਹਾਜ਼ਰ ਨਹੀਂ ਹੋ ਸਕੀ ਸਨ।

 

ਐਨਆਈਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਵੀਐਸ ਪਡਾਲਕਾਰ ਨੇ 49 ਸਾਲ ਦੀ ਪ੍ਰੱਗਿਆ ਠਾਕੁਰ ਅਤੇ ਇਕ ਹੋਰ ਦੋਸ਼ੀ ਸੁਧਾਕਰ ਦ੍ਰਵਿਵੇਦੀ ਤੋਂ ਪੁੱਛਿਆ ਕਿ 2008 ਦੇ ਮਾਲੇਗਾਂਵ ਬੰਬ ਧਮਾਕਿਆਂ ਚ 6 ਲੋਕ ਮਾਰੇ ਗਏ ਸਨ, ਇਸ ਬਾਰੇ ਚ ਤੁਹਾਨੂੰ ਕੀ ਪਤਾ ਹੈ ਤਾਂ ਇਸ ਦੇ ਜਵਾਬ ਚ ਪ੍ਰੱਗਿਆ ਠਾਕੁਰ ਨੇ ਕਿਹਾ, ਮੈਨੂੰ ਜਾਣਕਾਰੀ ਨਹੀਂ ਹੈ। ਸੁਧਾਕਰ ਨੇ ਵੀ ਇਹੀ ਉੱਤਰ ਦਿੱਤਾ।

 

ਦੱਸਣਯੋਗ ਹੈ ਕਿ ਮਾਲੇਗਾਂਵ ਚ 29 ਸਤੰਬਰ 2008 ਨੂੰ ਇਕ ਮਸਜਿਦ ਕੋਲ ਹੋਏ ਮੋਟਰਸਾਈਕਲ ਨਾਲ ਬੰਨ੍ਹੇ ਬੰਬਾਂ ਚ ਧਮਾਕਿਆਂ ਚ 6 ਲੋਕ ਮਾਰੇ ਗਏ ਸਨ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਪੁਲਿਸ ਮੁਤਾਬਕ ਮੋਟਰਸਾਈਕਲ ਠਾਕੁਰ ਦੇ ਨਾਂ ਤੇ ਰਜਿੱਸਟਰ ਸੀ ਤੇ ਇਸ ਆਧਾਰ ਤੇ ਉਨ੍ਹਾਂ ਦੀ 2008 ਚ ਗ੍ਰਿਫਤਾਰੀ ਹੋਈ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malegaon blast case what said Pragya Thakur when Court Asked Question