ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲੇਗਾਓ ਧਮਾਕਾ : ਬੰਬੇ ਹਾਈਕੋਰਟ ਨੇ ਚਾਰ ਮੁਲਜ਼ਮਾਂ ਨੂੰ ਦਿੱਤੀ ਜਮਾਨਤ

ਮਾਲੇਗਾਓ ਧਮਾਕਾ : ਬੰਬੇ ਹਾਈਕੋਰਟ ਨੇ ਚਾਰ ਮੁਲਜ਼ਮਾਂ ਨੂੰ ਦਿੱਤੀ ਜਮਾਨਤ

ਮਾਲੇਗਾਓ ਧਮਾਕਾ ਕੇਸ ਵਿਚ ਬੰਬੇ ਹਾਈਕੋਰਟ ਨੇ ਚਾਰ ਮੁਲਜ਼ਮਾਂ ਨੂੰ ਜਮਾਨਤ ਦੇ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਬੰਬੇ ਹਾਈਕੋਰਟ ਨੇ ਲੋਕੇਸ਼ ਸ਼ਰਮਾ, ਧਨ ਸਿੰਘ ਰਾਜੇਂਦਰ ਚੌਧਰੀ ਅਤੇ ਮਨੋਹਰ ਨਰਵਾਰੀਆ ਨੂੰ ਜਮਾਨਤ ਦਿੱਤੀ।

 

ਇਸ ਤੋਂ ਪਹਿਲਾਂ ਮਾਲੇਗਾਓ ਧਮਾਕੇ ਕੇਸ ਵਿਚ ਭੋਪਾਲ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਵਿਸ਼ੇਸ਼ ਐਨਆਈਏ ਅਦਾਲਤ ਵਿਚ ਪੇਸ਼ ਹੋਈ। ਉਨ੍ਹਾਂ ਕਿਹਾ ਕਿ ਸਾਲ 2008 ਦੇ ਮਾਲੇਗਾਂਓ ਬੰਬ ਧਮਾਕੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਦੂਜੇ ਮੁਲਜ਼ਮ ਸੁਧਾਕਰ ਦਵਿਵੇਦੀ ਨੇ ਵੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪ੍ਰਗਿਆ ਵਰਗਾ ਹੀ ਬਿਆਨ ਦਿੱਤਾ।

 

 

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਸੰਪਰਦਾਇਕ ਤੌਰ ਉਤੇ ਸੰਵੇਦਨਸ਼ੀਲ ਖੇਤਰ ਮਾਲੇਗਾਓ ਵਿਚ 8 ਸਤੰਬਰ 2006 ਨੂੰ ਇਕ ਮਸਜਿਦ ਕੋਲ ਲੜੀਵਾਰ ਬੰਬ ਧਮਾਕੇ ਵਿਚ 37 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 100 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਧਮਾਕਿਆਂ ਦੇ ਬਾਅਦ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ ਨੇ ਨੌ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malegaon blasts case Bombay High Court grants bail to four accused