ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ `ਤੇ ਜੰਮਕੇ ਦੋਸ਼ਾਂ ਦੀ ਬੁਛਾਰ ਕੀਤੀ। ਪ੍ਰੰਤੂ, ਇਸ ਸਮੇਂ ਉਨ੍ਹਾਂ ਦੇ ਨਿਸ਼ਾਨੇ `ਤੇ ਕੇਂਦਰੀ ਜਾਂਚ ਏਜੰਸੀ ਸੀਬੀਆਈ ਰਹੀ। ਜਿਸ `ਤੇ ਰਾਹੁਲ ਨੇ ਸਾਲ 2016 `ਚ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸਂ ਤੋਂ ਭੱਜਣ `ਚ ਮਦਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਵੀ ਨਿਸ਼ਾਨਾ ਸਾਧਿਆ।
ਰਾਹੁਲ ਨੇ ਕਿਹਾ ਕਿ ਇਹ ਸਮਝ ਤੋਂ ਪਾਸੇ ਹੈ ਕਿ ਇਨ੍ਹੇ ਵੱਡੇ ਮਾਮਲੇ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਿਆ ਦੇ ਬਿਨਾਂ ਸੀਬੀਆਈ ਨੇ ਲੁਕਆਊਟ ਨੋਟਿਸ ਬਦਲਿਆ ਹੋਵੇਗਾ।
ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਸੀਬੀਆਈ ਨੇ ਬੜੀ ਖਾਮੋਸ਼ੀ ਨਾਲ ਡਿਟੇਨ ਨੋਟਿਸ ਨੂੰ ਇਨਫਾਰਮ ਨੋਟਿਸ `ਚ ਬਦਲ ਦਿਆ ਜਿਸ ਨਾਲ ਮਾਲਿਆ ਦੇਸ਼ ਤੋਂ ਬਾਹਰ ਭੱਜ ਸਕੇ। ਸੀਬੀਆਈ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਹੈ। ਅਜਿਹੇ `ਚ ਇਹ ਸਮਝ ਤੋਂ ਹਟਕੇ ਹੈ ਕਿ ਇੰਨੇ ਵੱਡੇ ਅਤੇ ਵਿਵਾਦਤ ਮਾਮਲੇ `ਚ ਸੀਬੀਆਈ ਨੇ ਪ੍ਰਧਾਨ ਮੰਤਰੀ ਦੀ ਆਗਿਆ ਦੇ ਬਿਨਾਂ ਲੁਕਆਊਟ ਨੋਟਿਸ ਬਦਲਿਆ ਹੋਵੇਗਾ।
ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਵੀ ਇਸ ਮਾਮਲੇ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ ਅੇਤ ਦੋਸ ਲਗਾਇਆ ਸੀ ਕਿ ‘ਜੇਤਲੀ ਦੀ ਮਿਲੀਭਗਤ’ ਨਾਲ ਮਾਲਿਆ ਭੱਜਣ `ਚ ਸਫਲ ਰਿਹਾ। ਦਰਅਸਲ, ਮਾਲਿਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮਿਲਿਆ ਸੀ ਅਤੇ ਬੈਂਕਾਂ ਨਾਲ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਸੀ।
ਉਧਰ, ਵਿੱਤ ਮੰਤਰੀ ਜੇਤਲੀ ਨੇ ਮਾਲਿਆ ਦੇ ਬਿਆਨ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ 2014 ਦੇ ਬਾਅਦ ਉਸ ਨੂੰ ਕਦੇ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ। ਜੇਤਲੀ ਨੇ ਕਿਹਾ ਕਿ ਮਾਲਿਆ ਰਾਜ ਸਭਾ ਮੈਂਬਰ ਦੇ ਤੌਰ `ਤੇ ਪ੍ਰਾਪਤ ਵਿਸ਼ੇਸ਼ ਅਧਿਕਾਰ ਦੀ ਦੁਰਵਰਤੋਂ ਕਰਦਾ ਹੋਇਆ ਸੰਸਦ ਭਵਨ ਦੇ ਗਲਿਆਰੇ `ਚ ਉਨ੍ਹਾਂ ਕੋਲ ਆ ਗਿਆ ਸੀ।