ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਚਾਰਜਸ਼ੀਟ, 20 ਜਨਵਰੀ ਨੂੰ ਪੇਸ਼ ਹੋਣਗੇ ਅਦਾਲਤ ’ਚ

ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਚਾਰਜਸ਼ੀਟ, 20 ਜਨਵਰੀ ਨੂੰ ਪੇਸ਼ ਹੋਣਗੇ ਅਦਾਲਤ ’ਚ

ਫ਼ੌਰਟਿਸ ਹੈਲਥ–ਕੇਅਰ ਦੇ ਸਾਬਕਾ ਪ੍ਰੋਮੋਟਰ ਤੇ ਰੈਨਬੈਕਸੀ ਕੰਪਨੀ ਦੇ ਸਾਬਕਾ CEO ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਵਿਰੁੱਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਦੋਸ਼–ਪੱਤਰ (ਚਾਰਜਸ਼ੀਟ) ਦਾਇਰ ਕਰ ਦਿੱਤਾ ਹੈ। ਇਹ ਚਾਰਜਸ਼ੀਟ ਰੈਲੀਗੇਅਰ ਇੰਟਰਪ੍ਰਾਈਜ਼ਸ ਲਿਮਿਟੇਡ ਦੇ ਸਾਬਕਾ CMD ਸੁਨੀਲ ਗੋਧਵਾਨੀ ਵਿਰੁੱਧ ਵੀ ਦਾਇਰ ਕੀਤੀ ਗਈ ਹੈ।

 

 

ED ਨੇ ਇਹ ਚਾਰਜਸ਼ੀਟ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ’ਚ ਦਾਇਰ ਕੀਤੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਇਸ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਤਿੰਨੇ ਮੁਲਜ਼ਮਾਂ ਵਿਰੁੱਧ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ ਆਉਂਦੀ 20 ਜਨਵਰੀ ਨੂੰ ਪੇਸ਼ ਹੋਣ ਲਈ ਆਖਿਆ।

 

 

ਰੈਨਬੈਕਸੀ ਦੇ ਸਾਬਕਾ CEO ਮਾਲਵਿੰਦਰ ਸਿੰਘ ਨੂੰ ਪਹਿਲਾਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਮਾਲਵਿੰਦਰ ਸਿੰਘ ਨੂੰ 2,300 ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਤੇ ਕੰਪਨੀ ਦੇ ਸਾਬਕਾ CEO ਸ਼ਵਿੰਦਰ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

 

 

ਇੰਝ ਕਦੇ ਦੇਸ਼ ਦੀ ਵੱਡੀ ਕੰਪਨੀ ਰੈਨਬੈਕਸੀ ਦੇ ਪ੍ਰੋਮੋਟਰ ਰਹੇ ਤੇ ਬਾਅਦ ’ਚ ਕੰਪਨੀ ਵੇਚ ਕੇ 9,500 ਕਰੋੜ ਰੁਪਏ ਦੀ ਨਕਦੀ ਜੇਬ ਵਿੱਚ ਰੱਖਣ ਵਾਲੇ ਦੋਵੇਂ ਭਰਾ ਹਵਾਲਾਤ ਪੁੱਜ ਗਏ ਸਨ।

 

 

ਇਨ੍ਹਾਂ ਦੋਵੇਂ ਭਰਾਵਾਂ ਤੋਂ ਇਲਾਵਾ ਰੈਲੀਗੇਅਰ ਇੰਟਰਪ੍ਰਾਈਜ਼ਸ ਲਿਮਿਟੇਡ (REL) ਦੇ ਸਾਬਕਾ CMD ਸੁਨੀਲ ਗੋਧਵਾਨੀ ਤੇ ਕੰਪਨੀ ਦੇ ਦੋ ਹੋਰ ਸੀਨੀਅਰ ਅਧਿਕਾਰੀਆਂ ਕਵੀ ਅਰੋੜਾ ਤੇ ਅਨਿਲ ਸਕਸੈਨਾ ਨੂੰ ਵੀ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

 

 

ਰੈਲੀਗੇਅਰ ਫ਼ਿਨਵੈਸਟ ਲਿਮਿਟੇਡ (RFL) ਦੇ ਮਨਪ੍ਰੀਤ ਸਿੰਘ ਸੂਰੀ ਨੇ ਸ਼ਵਿੰਦਰ, ਗੋਧਵਾਨੀ ਨਾਲ ਹੋਰ ਕਈਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਕੰਪਨੀ ਦੇ ਕੰਮਕਾਜ ਲਈ ਲੋਨ ਲਏ ਪਰ ਉਨ੍ਹਾਂ ਰਕਮਾਂ ਨੂੰ ਦੂਜੀਆਂ ਕੰਪਨੀਆਂ ’ਚ ਲਾ ਦਿੱਤਾ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malvinder Singh and Shivinder Singh chargesheeted will appear before Court on 20th January