ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਅਚਾਨਕ ਆਪਣਾ ਹੋਸ਼ ਗੁਆ ਬੈਠੀ ਜਦੋਂ ਕੁਝ ਲੋਕਾਂ ਦੇ ਇਕ ਗੁੱਟ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਉਹ ਪਾਰਟੀ ਵਰਕਰਾਂ ’ਤੇ ਹੋਈ ਹਿੰਸਾ ਖਿਲਾਫ਼ ਇਕ ਧਰਨੇ ਚ ਹਿੱਸਾ ਲੈਣ ਲਈ ਨੈਹਾਟੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਮਮਤਾ ਦਾ ਕਾਫਲਾ ਉਤਰੀ 24 ਪਰਗਨਾ ਜ਼ਿਲ੍ਹੇ ਦੇ ਮੁਸ਼ਕਲਾਂ ਭਰੇ ਭਾਟਪਾਰਾ ਇਲਾਕੇ ਤੋਂ ਲੰਘ ਰਿਹਾ ਸੀ ਕਿ ਅਚਾਨਕ ਕੁਝ ਲੋਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਜਿਸ ਤੋਂ ਬਾਅਦ ਉਹ ਇਕ ਵਾਰ ਆਪਣਾ ਹੋਸ਼ ਖੋਹ ਬੈਠੀ। ਸੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਚ ਮਮਤਾ ਆਪਣੀ ਕਾਰ ਤੋਂ ਬਾਹਰ ਆਈ ਤੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਇਨ੍ਹਾਂ ਬੰਦਿਆਂ ਦੇ ਨਾਂ ਲਿਖਣ ਨੂੰ ਕਹਿੰਦੀ ਹਨ।
ਮਮਤਾ ਜ਼ੋਰ-ਜ਼ੋਰ ਦੀ ਬੋਲਣ ਲਗੀ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਹੋਰਨਾਂ ਸੂਬਿਆਂ ਤੋਂ ਆਓਗੇ, ਇੱਥੇ ਰਹੇ ਤੇ ਸਾਡੇ ਨਾਲ ਮਾੜਾ ਵਤੀਰਾ ਕਰੋ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੀ।
ਮੁੱਖ ਮੰਤਰੀ ਨੇ ਆਪਣੀ ਕਾਰ ਚ ਵਾਪਸ ਜਾਣ ਮਗਰੋਂ ਉਨ੍ਹਾਂ ਲੋਕਾਂ ਨੇ ਮੁੜ ਨਾਅਰੇ ਲਗਾਏ ਜਿਸ ਕਾਰਨ ਮਮਤਾ ਨੂੰ ਮੁੜ ਤੋਂ ਇਕ ਵਾਰ ਆਪਣੇ ਵਾਹਨ ਤੋਂ ਬਾਹਰ ਉਤਰਨਾ ਪਿਆ।
.